ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ ਪ੍ਰਤਾਪ ਨੇ ਖੁੱਦ ਨੂੰ ਦਸਿਆ ਬਿਹਾਰ ਦਾ ਦੂਜਾ ਲਾਲੂ ਯਾਦਵ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਚ ਹਰੇਕ ਆਗੂ ਇਸ ਵੇਲੇ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਅਜਿਹੇ ਹੀ ਇਕ ਆਗੂ ਹਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ। ਇਹ ਹੁਣ ਆਪਣੇ ਛੋਟੇ ਭਰਾ ਖਿਲਾਫ ਮੁੰਹ ਖੋਲਣ ਲਗ ਪਏ ਹਨ।

 

ਜਹਾਨਾਬਾਦ ਚ ਤੇਜ ਪ੍ਰਤਾਪ ਨੇ ਆਪਣੇ ਉਮੀਦਵਾਰ ਦੇ ਪੱਖ ਚ ਰੈਲੀ ਕਰਦਿਆਂ ਆਪਣੇ ਛੋਟੇ ਭਰਾ ਤੇਜਸਵੀ ਯਾਦਵ ਖਿਲਾਫ਼ ਬੋਲਦਿਆਂ ਕਿਹਾ ਕਿ ਲਾਲੂ ਇਕ ਤਾਕਤਪਰ ਆਦਮੀ ਹਨ ਜਿਹੜੇ 10-12 ਸਮਾਗਮਾਂ ਚ ਇਕ ਦਿਨ ਚ ਸ਼ਾਮਲ ਹੁੰਦੇ ਸਨ। ਹੁਣ ਨੇਤਾ (ਪਿਤਾ) ਜੀ ਬੀਮਾਰ ਹੋ ਗਏ ਹਨ ਤੇ ਉਹ (ਭਰਾ) ਸਿਰਫ ਦੋ ਜਾਂ 4 ਸਮਾਗਮ ਚ ਸ਼ਾਮਲ ਹੋ ਪਾਉਂਦੇ ਹਨ।

 

ਤੇਜ ਪ੍ਰਤਾਪ ਨੇ ਦਾਅਵਾ ਕੀਤਾ ਕਿ ਮੈਂ ਲਾਲੂ ਯਾਦਵ ਦਾ ਖੂਨ ਹਾਂ, ਉਹ ਮੇਰੇ ਆਦਰਸ਼ ਤੇ ਸਾਡੇ ਗੁਰੂ ਹਨ, ਮੈਂ ਬਿਹਾਰ ਦਾ ਦੂਜਾ ਲਾਲੂ ਹਾਂ। ਆਪਣੇ ਭਰਾ ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਚਮਚਿਆਂ ਨੂੰ ਟਿਕਟ ਦੇ ਦਿੱਤੀ ਹੈ। ਦੱਸ ਦੇਈਏ ਕਿ ਸਿਹਤ ਕਾਰਨਾਂ ਕਰਕੇ ਤੇਜਸਵੀ ਨੇ ਆਪਣੀ ਕਈ ਚੋਣ ਪ੍ਰਚਾਰ ਰੈਲੀਆਂ ਨੂੰ ਰੱਦ ਕਰ ਦਿੱਤਾ ਹੈ।

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tej Pratap Pratap says I am the second Lalu Yadav in Bihar