ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦ ਨੇ ਛਪਰਾ ਲੋਕ ਸਭਾ ਸੀਟ ਤੋਂ ਰਾਜਦ ਉਮੀਦਵਾਰ ਆਪਣੇ ਸਹੁਰੇ ਚੰਦ੍ਰਿਕਾ ਰਾਏ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਆਪਣੇ ਫੇਸਬੁੱਕ ਪੋਸਟ ਵਿਚ ਰਾਜਦ ਉਮੀਦਵਾਰ ਚੰਦ੍ਰਿਕਾ ਰਾਏ ਨੂੰ ਬਹੁਰੂਪੀਆ ਦੱਸਿਆ। ਨਾਲ ਹੀ ਸਾਰਣ ਦੀ ਜਨਤਾ ਨੂੰ ਉਨ੍ਹਾਂ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ।
ਤੇਜ ਪ੍ਰਤਾਪ ਨੇ ਆਪਣੇ ਪੋਸਟ ਵਿਚ ਕਿਹਾ ਕਿ ਸਾਰਣ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਦੀ ਸੀਟ ਹੈ। ਇਸ ਸੀਟ ਤੋਂ ਪਾਰਟੀ ਨੇ ਬਾਹਰੀ ਉਮੀਦਵਾਰ, ਜੋ ਸਾਡੇ ਪਰਿਵਾਰ ਦਾ ਮੈਂਬਰ ਨਹੀਂ ਹੈ, ਨੂੰ ਉਮੀਦਵਾਰ ਬਣਾਇਆ ਹੈ। ਇਹ ਵੀ ਦੋਸ਼ ਲਗਾਇਆ ਕਿ ਚੰਦ੍ਰਿਕਾ ਰਾਏ ਉਥੋਂ ਦੀ ਜਨਤਾ ਨੂੰ ਠੱਗ ਰਹੇ ਹਨ। ਉਹ ਨਾਟਕਬਾਜੀ ਹੈ। ਲਿਹਾਜਾ ਲੋਕ ਉਨ੍ਹਾਂ ਨੂੰ ਵੋਟ ਨਾ ਦੇਣ।
ਤੇਜ ਪ੍ਰਤਾਪ ਨੇ ਸ਼ੁਰੂ ਵਿਚ ਹੀ ਆਪਣੀ ਮਾਤਾ ਰਾਬੜੀ ਦੇਵੀ ਤੋਂ ਸਾਰਣ ਤੋਂ ਚੋਣ ਲੜਨ ਦੀ ਅਪੀਲ ਕੀਤੀ ਸੀ। ਨਾਲ ਹੀ ਕਿਹਾ ਸੀ ਕਿ ਜੇਕਰ ਚੰਦ੍ਰਿਕਾ ਰਾਏ ਨੂੰ ਪਾਰਟੀ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਉਨ੍ਹਾਂ ਖਿਲਾਫ ਪ੍ਰਚਾਰ ਕਰਨਗੇ। ਜਹਾਨਾਬਾਦ ਵਿਚ ਆਪਣੇ ਉਮੀਦਵਾਰ ਚੰਦਰਪ੍ਰਕਾਸ਼ ਲਈ ਤਾਂ ਉਹ ਖੁੱਲ੍ਹਕੇ ਪ੍ਰਚਾਰ ਕਰ ਰਹੇ ਹਨ, ਪ੍ਰੰਤੂ ਹੁਣ ਤੱਕ ਸਾਰਣ ਨਹੀਂ ਗਏ ਹਨ। ਪ੍ਰੰਤੂ ਸ਼ੋਸ਼ਲ ਮੀਡੀਆ ਉਤੇ ਉਨ੍ਹਾਂ ਉਥੋਂ ਦੇ ਰਾਜਦ ਉਮੀਦਵਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਉਨ੍ਹਾਂ ਟਵੀਟ ਉਤੇ ਚੰਦ੍ਰਿਕਾ ਰਾਏ ਦੇ ਦਾਵਿਆਂ ਦਾ ਖੰਡਨ ਕੀਤਾ ਸੀ। ਨਾਲ ਹੀ ਕਿਹਾ ਸੀ ਕਿ ਉਹ ਪਤਨੀ ਤੋਂ ਤਲਾਕ ਦੇ ਮੁੱਦੇ ਉਤੇ ਅੱਜ ਵੀ ਅੜਿਗ ਹਨ, ਪ੍ਰੰਤੂ ਸ੍ਰੀ ਰਾਏ ਲੋਕਾਂ ਨੂੰ ਭਰਮ ਵਿਚ ਪਾ ਕੇ ਵੋਟ ਹਾਸਲ ਕਰਨਾ ਚਾਹੁੰਦੇ ਹਨ।