ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਐਲਾਨੀ ਉਮੀਦਵਾਰਾਂ ਦੀ ਨਵੀਂ ਸੂਚੀ, ਚਿਦੰਬਰਮ ਦੇ ਬੇਟੇ ਨੂੰ ਟਿਕਟ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ ਐਤਵਾਰ ਨੂੰ ਆਪਣੇ 10 ਹੋਰ ਉਮੀਦਵਾਰਾਂ ਦੀ ਨਵੀਂ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਚ ਪੀ ਚਿਦੰਬਰਮ ਦੇ ਬੇਟੇ ਕਾਰਤਿਕ ਚਿਦੰਬਰਮ ਨੂੰ ਤਾਮਿਲਨਾਡੂ ਦੀ ਸ਼ਿਵਗੰਗਾ ਸੀਟ ਤੋਂ ਅਤੇ ਸੁਰੇਸ਼ ਧਨੋਰਕਰ ਨੂੰ ਮਹਾਰਾਸ਼ਟਰ ਦੀ ਚੰਦਰਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

 

ਇਨ੍ਹਾਂ 10 ਨਾਵਾਂ ਚ ਬਿਹਾਰ ਚ ਕਟਿਹਾਰ ਲੋਕ ਸਭਾ ਚੋਣ ਖੇਤਰ ਤੋਂ ਤਾਰਿਕ ਅਨਵਰ ਸਮੇਤ ਬੀਕੇ ਹਰੀਪ੍ਰਸਾਦ ਨੂੰ ਬੈਂਗਲੁਰੂ ਦੱਖਣ ਤੋਂ ਟਿਕਟ ਦਿੱਤੀ ਗਈ ਹੈ। ਤਾਰਿਕ ਨੇ ਲੰਘੇ ਸਾਲ ਅਕਤੂਬਰ ਮਹੀਨੇ ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਛੱਡ ਕੇ ਕਾਂਗਰਸ ਦਾ ਹੱਥ ਫੜ੍ਹਿਆ ਸੀ।

 

ਦੱਸਣਯੋਗ ਹੈ ਕਿ ਕਾਰਤਿਕ ਤੇ ਸੀਬੀਆਈ ਅਤੇ ਈਡੀ ਦੇ ਕਈ ਮਾਮਲੇ ਚੱਲ ਰਹੇ ਹਨ। ਲੰਘੇ ਸਾਲ ਉਨ੍ਹਾਂ ਨੂੰ ਹਵਾਲਾ ਕਾਰੋਬਾਰ ਦੇ ਇਕ ਮਾਮਲੇ ਚ ਲੋਡਨ ਤੋਂ ਚੇਨਈ ਵਾਪਸ ਪਰਤਦਿਆਂ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਟਿਕਟ ਮਿਲਣ ਮਗਰੋਂ ਕਾਰਤਿਕ ਨੇ ਕਿਹਾ, ਮੈਨੂੰ ਪਾਰਟੀ ਦੀ ਤਾਕਤ ਚ ਪੂਰਾ ਵਿਸ਼ਵਾਸ ਹੈ। ਗਠਜੋੜ ਮੈਨੂੰ ਸ਼ਿਵਗੰਗਾ ਸੀਟ ਜਿੱਤਣ ਚ ਮਦਦ ਕਰੇਗਾ। ਮੈਂ ਦੂਜੀ ਵਾਰ ਚੋਣ ਲੜ ਰਿਹਾ ਹਾਂ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The new list of 10 candidates announced by the Congress