ਕਾਂਗਰਸ ਚੋਣ ਕਮੇਟੀ ਨੇ ਅੱਜ ਆਖ਼ਰ ਛੇ ਲੋਕ ਸਭਾ ਚੋਣਾਂ ਲਈ ਪੰਜਾਬ ਅਤੇ ਤੋਂ ਆਪਣੇ ਸੱਤ ਉਮੀਦਵਾਰਾਂ ਬਾਰੇ ਫ਼ੈਸਲਾ ਲੈ ਲਿਆ। ਸਾਰੇ ਚਾਰ ਮੌਜੂਦਾ ਐੱਮਪੀਜ਼ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਮਿਲ ਗਈ ਹੈ।
ਅੰਮ੍ਰਿਤਸਰ ਤੋਂ ਮੌਜੂਦਾ ਐੱਮਪੀ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦੇ ਦਿੱਤੀ ਗਈ ਹੈ। ਪਟਿਆਲਾ ਤੋਂ ਪਰਨੀਤ ਕੌਰ ਕਾਂਗਰਸ ਉਮੀਦਵਾਰ ਹੋਣਗੇ। ਹੁਸ਼ਿਆਰਪੁਰ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਲੁਧਿਆਣਾ ਤੋਂ ਰਵਨੀਤ ਬਿੱਟੂ ਚੋਣ ਲੜਨਗੇ।
ਇੰਝ ਹੀ ਗੁਰਦਾਸਪੁਰ ਤੋਂ ਸੁਨੀਲ ਜਾਖੜ ਤੇ ਜਲੰਧਰ ਤੋਂ ਸੰਤੋਖ ਚੌਧਰੀ ਨੂੰ ਉਮੀਦਵਾਰ ਲਿਆ ਗਿਆ ਹੈ।
ਚੰਡੀਗੜ੍ਹ ਤੋਂ ਡਾ. ਨਵਜੋਤ ਕੌਰ ਸਿੱਧੂ ਚੋਣ ਲੜਨਾ ਚਾਹ ਰਹੇ ਸਨ ਪਰ ਉਹ ਟਿਕਟ ਲੈਣ ਵਿੱਚ ਸਫ਼ਲ ਨਹੀਂ ਹੋ ਸਕੇ। ਉਹ ਪਿਛਲੇ ਕੁਝ ਸਮੇਂ ਤੋਂ ਚੰਡੀਗੜ੍ਹ ਦੀ ਸਥਾਨਕ ਸਿਆਸਤ ਵਿੱਚ ਦਿਲਚਸਪੀ ਲੈ ਰਹੇ ਸਨ ਤੇ ਜਨਤਕ ਮੀਟਿੰਗਾਂ ਵੀ ਕਰ ਰਹੇ ਸਨ।