ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6ਵੇਂ ਗੇੜ ਦੇ ਇਹ ਹਨ ਕੁਝ ਅਹਿਮ ਉਮੀਦਵਾਰ

6ਵੇਂ ਗੇੜ ਦੇ ਇਹ ਹਨ ਕੁਝ ਅਹਿਮ ਉਮੀਦਵਾਰ

ਅੱਜ ਦੇਸ਼ ਵਿੱਚ ਵੋਟਾਂ ਪਾਉਣ ਦਾ 6ਵੇਂ ਗੇੜ ਚੱਲ ਰਿਹਾ ਹੈ। ਸੱਤ ਸੂਬਿਆਂ – ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਲ, ਦਿੱਲੀ, ਹਰਿਆਣਾ ਤੇ ਝਾਰਖੰਡ ਦੀਆਂ 59 ਸੀਟਾਂ ਉੱਤੇ ਜਨਤਾ ਆਪਣੀਆਂ ਵੋਟਾਂ ਭੁਗਤਾ ਰਹੀ ਹੈ। ਇਸ ਗੇੜ ਵਿੱਚ 10 ਕਰੋੜ 17 ਲੱਖ 82 ਹਜ਼ਾਰ 472 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਹਨ।

 

 

ਇਸ ਗੇੜ ਵਿੱਚ ਅੱਜ ਮੇਨਕਾ ਗਾਂਧੀ, ਵਰੁਣ ਗਾਂਧੀ, ਰੀਟਾ ਬਹੁਗੁਣਾ ਜੋਸ਼ੀ, ਦਲੀਪ ਘੋਸ਼, ਮੀਨਾਕਸ਼ੀ ਲੇਖੀ, ਪ੍ਰੱਗਿਆ ਸਿੰਘ ਠਾਕੁਰ (ਭਾਜਪਾ), ਦਿਗਵਿਜੇ ਸਿੰਘ, ਜਿਓਤਿਰਾਦਿੱਤਿਆ ਸਿੰਧੀਆ, ਸ਼ੀਲਾ ਦੀਕਸ਼ਿਤ, ਅਜੇ ਮਾਕਨ, ਭੁਪਿੰਦਰ ਸਿੰਘ ਹੁੱਡਾ, ਕੀਰਤੀ ਆਜ਼ਾਦ (ਕਾਂਗਰਸ), ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ), ਮਾਨਸ ਭੂਨੀਆ (ਤ੍ਰਿਣਮੂਲ ਕਾਂਗਰਸ) ਜਿਹੇ ਕੁਝ ਪ੍ਰਮੁੱਖ ਉਮੀਦਵਾਰਾਂ ਦਾ ਭਵਿੱਖ ਦਾਅ ਉੱਤੇ ਹੈ।

 

 

ਚੋਣ–ਨਤੀਜੇ ਆਉਂਦੀ 23 ਮਈ ਨੂੰ ਐਲਾਨੇ ਜਾਣਗੇ।

 

 

ਜਿਹੜੀਆਂ 59 ਸੀਟਾਂ ਉੱਤੇ ਅੱਜ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 2014 ਦੀਆਂ ਆਮ ਚੋਣਾਂ ਦੌਰਾਨ 44 ਸੀਟਾਂ ਜਿੱਤੀਆਂ ਸਨ; ਜਦ ਕਿ ਐੱਨਡੀਏ ਨੇ 46 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ

 

 

ਅੱਜ ਕੁੱਲ ਮਰਦ ਵੋਟਰ 5.43 ਕਰੋੜ ਤੇ ਔਰਤ ਵੋਟਰ 4.75 ਕਰੋੜ ਵੋਟਾਂ ਪਾਉਣ ਦੇ ਹੱਕਦਾਰ ਹਨ। ਇਨ੍ਹਾਂ ਹਲਕਿਆ ਵਿੱਚ ਕੁੱਲ 1,13,167 ਪੋਲਿੰਗ ਸਟੇਸ਼ਨ ਬਣਾਏ ਗਏ ਹਨ

 

 

ਇਸ ਗੇੜ ਦੌਰਾਨ ਭਾਜਪਾ ਦੇ 54, ਬਸਪਾ ਦੇ 49, ਕਾਂਗਰਸ ਦੇ 46, ਸ਼ਿਵ ਸੈਨਾ ਦੇ 16, ਆਮ ਆਦਮੀ ਪਾਰਟੀ ਦੇ 12, ਤ੍ਰਿਣਮੂਲ ਕਾਂਗਰਸ ਦੇ 10, ਇੰਡੀਅਨ ਨੈਸ਼ਨਲ ਲੋਕ ਦਲ ਦੇ 10, ਸੀਪੀਆਈ ਦੇ 7, ਸੀਪੀਐੱਮ ਦੇ 6 ਤੇ 769 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These are the significant candidates in 6th phase