ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਹ ਬੋਟੀ-ਬੋਟੀ ਕਹਿੰਦੇ ਹਨ, ਅਸੀਂ ਬੇਟੀ-ਬੇਟੀ ਦੀ ਸੁਰੱਖਿਆ ਲਈ ਹਾਂ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿਖੇ ਚੋਣ ਰੈਲੀ ਕੀਤੀ ਤੇ ਵਿਰੋਧੀਆਂ ਤੇ ਕਈ ਤਿੱਖੇ ਨਿਸ਼ਾਨੇ ਲਗਾਏ। ਕਾਂਗਰਸ, ਸਪਾ ਤੇ ਬਸਪਾ ਤੇ ਅੱਤਵਾਦ ਨੂੰ ਮਦਦ ਦੇਣ ਦਾ ਦੋਸ਼ ਲਗਾਉਂਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹ ਪਾਰਟੀਆਂ ਦੁਨੀਆ ਸਾਹਮਣੇ ਬੇਨਕਾਬ ਹੋ ਰਹੇ ਪਾਕਿਸਤਾਨ ਪੱਖੀ ਗੱਲਾਂ ਕਰਕੇ ਉੱਥੇ ‘ਹੀਰੋ’ ਬਣਨ ਦੀ ਕਾਹਲੀ ਕਰ ਰਹੇ ਹਨ।

 

ਮੋਦੀ ਨੇ ਅਮਰੋਹਾ ਚ ਕੀਤੀ ਰੈਲੀ ਚ ਕਿਹਾ, ਉਨ੍ਹਾਂ ਦੀ ਸਰਕਾਰ ਨੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਮੁਕਤੀ ਦਵਾ ਕੇ ਉਨ੍ਹਾਂ ਦਾ ਜੀਵਨ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ, ਸਪਾ, ਬਸਪਾ ਦੀ ਸਰਕਾਰ ਚ ਮੁਸਲਿਮ ਔਰਤਾਂ ਦਾ ਸ਼ੋਸ਼ਣ ਜਾਰੀ ਰਹੇਗਾ। ਇਹ ਪਾਰਟੀਆਂ ਤਿੰਨ ਤਲਾਕ ਖਿਲਾਫ਼ ਕਾਨੂੰਨ ਨੂੰ ਵੀ ਆਗਿਆ ਨਹੀਂ ਦੇਣਗੇ ਤੇ ਅਸੀਂ ਜਿਹੜਾ ਆਰਡੀਨੈਂਸ ਲਿਆਏ ਹਾਂ ਉਸ ਨੂੰ ਪਾਸ ਨਹੀਂ ਹੋਣ ਦੇਣਗੇ।

 

ਪ੍ਰਧਾਨ ਮੰਤਰੀ ਨੇ ਸਹਾਰਨਪੁਰ ਤੋਂ ਕਾਂਗਰਸੀ ਉਮੀਦਵਾਰ ਇਮਰਾਨ ਮਸੂਦ ਦੁਆਰਾ ਸਾਲ 2014 ਚ ਆਪਣੇ ਖਿਲਾਫ਼ ਦਿੱਤੇ ਬਿਆਨ 'ਬੋਟੀ–ਬੋਟੀ ਕਾਟ ਦੇਂਗੇ' ਵਾਲੇ ਬਿਆਨ ਦੀ ਯਾਦ ਦਵਾਉਂਦਿਆਂ ਕਿਹਾ, ''ਇੱਥੇ ਤਾਂ ਬੋਟੀ–ਬੋਟੀ ਕਰਨ ਵਾਲੇ ਲੋਕ ਸ਼ਹਿਜ਼ਾਦੇ (ਕਾਂਗਰਸ ਪ੍ਰਧਾਨ ਰਾਹੁਲ ਗਾਂਧੀ) ਦੇ ਵੱਡੇ ਚਹੇਤੇ ਹਨ। ਅਜਿਹੇ ਲੋਕਾਂ ਤੇ ਉਨ੍ਹਾਂ ਨੂੰ ਜ਼ਿਆਦਾ ਹੀ ਪਿਆਰ ਆਉਂਦਾ ਹੈ। ਯਾਦ ਰਖਿਓ ਉਹ ਬੋਟੀ–ਬੋਟੀ ਦੀ ਧਮਕੀ ਦੇਣ ਵਾਲੇ ਲੋਕ ਹਨ ਤੇ ਅਸੀਂ ਬੇਟੀ–ਬੇਟੀ ਨੂੰ ਸੁਰੱਖਿਆ ਤੇ ਸਨਮਾਨ ਦੇਣ ਵਾਲੇ ਲੋਕ ਹਨ।''

 

ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ–ਪੱਤਰ ਨੂੰ ਢਕੋਸਲਾ-ਪੱਤਰ ਕਰਾਰ ਦਿੰਦਿਆਂ ਕਿਹਾ ਕਿ ਇਸ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਧੀਆਂ ਦੇ ਨਾਲ ਦੈਂਤ ਵਰਗਾ ਅਪਰਾਧ ਕਰਨ ਵਾਲਿਆਂ ਨੂੰ ਵੀ ਹੁਣ ਜੇਲ੍ਹ ਚ ਜ਼ਮਾਨਤ ਮਿਲ ਜਾਵੇਗੀ। ਤੁਸੀਂ ਦੱਸੋ ਕੀ ਅਜਿਹੇ ਦੈਂਤ ਰੂਪੀ ਲੋਕਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ? ਕੀ ਦੇਸ਼ ਅਜਿਹੇ ਲੋਕਾਂ ਨੂੰ ਮੁਆਫ਼ ਕਰੇਗਾ?

 

ਮੋਦੀ ਨੇ ਸਪਾ–ਰਾਲੋਦ–ਬਸਪਾ ਨੂੰ ਵੀ ਨਿਸ਼ਾਨੇ ਤੇ ਲਿਆ। ਮੋਦੀ ਨੇ ਕਿਹਾ ਕਿ ਕੁਝ ਲੋਕ ਵੱਖੋ ਵੱਖ ਜਾਤੀਆਂ ਦੇ ਨਾਂ ਤੇ ਸਮਾਜ ਅਤੇ ਦੇਸ਼ ਚ ਫਰਕ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਬੇ ਦੀ ਜਨਤਾ ਇਨ੍ਹਾਂ ਨੂੰ ਪਹਿਲਾਂ ਵੀ ਕਰਾਰਾ ਜਵਾਬ ਦੇ ਚੁਕੀ ਹੈ।

 

ਮੋਦੀ ਨੇ ਕਾਂਗਰਸ ਦੇ ਪਿਛੋਕੜ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਦਾ ਪਿਛੜਾ ਵਰਗ ਵਿਰੋਧੀ ਹੈ। ਮੋਦੀ ਨੇ ਕਿਹਾ ਕਿ ਸੰਸਦ ਚ ਰਾਜੀਵ ਗਾਂਧੀ ਨੇ ਮੰਡਲ ਕਮਿਸ਼ਨ ਦਾ ਵਿਰੋਧ ਕੀਤਾ ਸੀ। ਕਾਂਗਰਸ ਨੂੰ ਤਾਂ ਓਬੀਸੀ ਕਮਿਸ਼ਨ ਤੇ ਵੀ ਇਤਰਾਜ ਹੈ।

 

ਮੋਦੀ ਨੇ ਕਿਹਾ ਕਿ ਇਸ ਵਾਰ ਚੋਣਾਂ ਇਕ ਸੰਸਦ ਮੈਂਬਰ ਦੀ ਚੋਣ ਨਹੀ ਬਲਕਿ ਭਾਰਤ ਦੀ ਨੀਤੀ–ਰੀਤੀ, ਇੱਥੇ ਦੀਆਂ ਪੀੜ੍ਹੀਆਂ ਦੇ ਭਵਿੱਖ ਦੀਆਂ ਚੋਣਾਂ ਹਨ। ਇਨ੍ਹਾਂ ਚੋਣਾਂ ਚ ਇਕ ਪਾਸੇ ਤੁਹਾਡਾ ਚੌਕੀਦਾਰ ਹੈ ਤੇ ਦੂਜੇ ਪਾਸੇ ਦਾਅਵੇਦਾਰੀ ਦੀ ਲੰਬੀ ਸੂਚੀ ਹੈ, ਜਿਨ੍ਹਾਂ ਕੋਲ ਸਿਰਫ ਇਕ ਹੀ ਨੀਤੀ ਹੈ, 'ਮੋਦੀ ਹਟਾਓ ਤੇ ਵੰਸ਼ਵਾਦ ਬਚਾਓ'

 

ਮੋਦੀ ਨੇ ਕਿਹਾ ਕਿ ਨਵਾਂ ਭਾਰਤ ਅੱਤਵਾਦੀਆਂ ਨੂੰ ਘਰ ਚ ਵੜ ਕੇ ਮਾਰੇਗਾ ਜਾਂ ਪਹਿਲਾਂ ਵਾਂਗ ਹਰੇਕ ਤਰ੍ਹਾਂ ਦੇ ਜ਼ਖ਼ਮ ਸਹਿੰਦਾ ਰਹੇਗਾ, ਇਸ ਦੀ ਚੋਣ ਤੁਹਾਨੂੰ ਕਰਨੀ ਪਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:They say boti boti were for beti beti PM Modi targets Congress in UP