ਬਿਹਾਰ ਦੇ 40 ਲੋਕ ਸਭਾ ਸੀਟਾਂ ਵਿਚ 32 ਉਤੇ ਚੋਣਾਂ ਹੋ ਚੁੱਕੀਆਂ ਹਨ। ਪੁਰਸ਼ ਅਤੇ ਮਹਿਲਾ ਵੋਟਰਾਂ ਤੋਂ ਇਲਾਵਾ ਥਰਡ ਜੇਂਡਰ ਵੀ ਵੋਟ ਪਾ ਰਹੇ ਹਨ, ਪ੍ਰੰਤੂ ਇਨ੍ਹਾਂ ਵਿਚੋਂ 11 ਸੀਟਾ ਅਜਿਹੀਆਂ ਹਨ ਜਿੱਥੇ ਇਕ ਵੀ ਥਰਡ ਜੇਂਡਰ ਨੇ ਵੋਟ ਨਹੀਂ ਪਾਈ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿਚ ਥਰਡ ਜੇਂਡਰ ਨੇ ਵੋਟਾਂ ਨਹੀਂ ਪਾਈਆਂ, ਉਨ੍ਹਾਂ ਜ਼ਿਲ੍ਹਿਆਂ ਵਿਚ ਸ਼ਾਮਲ ਕਟਿਹਾਰ ਵਿਚ 10, ਬਾਂਕਾ ਵਿਚ 19, ਝੰਝਾਰਪੁਰ ਵਿਚ 72, ਸੁਪੌਲ ਵਿਚ 28, ਮਧੇਪੁਰਾ ਵਿਚ 21, ਸਮਸਤੀਪੁਰ ਵਿਚ 33, ਮੁਜਫਰਪੁਰ ਵਿਚ 33, ਸਾਰਣ ਵਿਚ 27, ਪੂਰਵੀ ਚੰਪਾਰਣ ਵਿਚ 25, ਸ਼ਿਵਹਰ ਵਿਚ 62, ਸੀਵਾਨ ਵਿਚ 45 ਥਰਡ ਜੇਂਡਰ ਵੋਟਾਂ ਹਨ।
ਹੁਣ ਤੱਕ ਛੇ ਪੜਾਅ ਦੀਆਂ ਚੋਣਾਂ ਵਿਚ ਸਭ ਤੋਂ ਜ਼ਿਆਦਾ 10.45 ਫੀਸਦੀ ਥਰਡ ਜੇਂਡਰ ਵੋਟਰਾ ਨੇ ਹਾਜੀਪੁਰ (ਰਾਖਵੀਂ) ਲੋਕ ਸਭਾ ਸੀਟ ਵਿਚ ਵੋਟਾਂ ਪਾਈਆਂ। ਥਰਡ ਜੇਂਡਰ ਦੇ ਵੋਟਰਾਂ ਨੂੰ ਲੰਬੇ ਸੰਘਰਸ਼ ਦੇ ਬਾਅਦ ਵੋਟ ਪਾਉਣ ਦਾ ਅਧਿਕਾਰ ਦੇਸ਼ ਵਿਚ ਮਿਲਿਆ ਹੈ। ਬਿਹਾਰ ਵਿਚ ਥਰਡ ਜੇਂਡਰ ਦੇ ਕੁਲ ਵੋਟਰਾਂ ਦੀ ਗਿਣਤੀ 2406 ਹੈ।
ਪ੍ਰੰਤੂ ਇਨ੍ਹਾਂ ਦੀ ਰੁਚੀ ਵੋਟਿੰਗ ਦੇ ਪ੍ਰਤੀ ਘੱਟ ਹੀ ਦਿਖਾਈ ਦਿੱਤੀ। ਸਮਾਜ ਦੀ ਮੁੱਖ ਧਾਰਾ ਨਾਲੋਂ ਇਹ ਵੀ ਕੱਟੇ ਹੋਏ ਹਨ। ਪਹਿਲੇ ਪੜਾਅ ਵਿਚ 2.52 ਫੀਸਦੀ, ਦੂਜੇ ਪੜਾਅ ਵਿਚ 3.20, ਤੀਜੇ ਪੜਾਅ ਵਿਚ 2.18, ਚੌਥੇ ਪੜਾਅ ਵਿਚ 1.75, ਪੰਜਵੇਂ ਪੜਾਅ ਵਿਚ 3.89 ਅਤੇ ਛੇਵੇਂ ਪੜਾਅ ਵਿਚ 2.84 ਫੀਸਦੀ ਥਰਡ ਜੇਂਡਰ ਵੋਟਰਾਂ ਨੇ ਵੋਟ ਪਾਈ।