ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਕਾਂਗਰਸ ਵਾਂਗ ਇਸ ਪਾਰਟੀ ਨੇ ਲੋਕਸਭਾ ਦੀ ਟਿਕਟ ਲਈ ਰੱਖੀ ਸ਼ਰਤ

ਲੋਕਸਭਾ ਚੋਣਾਂ ਚ ਟਿਕਟ ਮੰਗਣ ਵਾਲਿਆਂ ਤੋਂ ਏਆਈਏਡੀਐਮਕੇ (AIADMK) ਨੇ 25000 ਰੁਪਏ ਜਮਾਂ ਕਰਾਉਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੀ ਟਿਕਟ ਦੇ ਚਾਹਵਾਨਾਂ ਲਈ ਅਜਿਹੀ ਸ਼ਰਤ ਰੱਖ ਚੁੱਕੀ ਹੈ।

 

AIADMK ਨੇ ਟਿਕਟ ਫ਼ੀਸ ਪੁਡੁਚੇਰੀ ਅਤੇ ਤਾਮਿਲਨਾਡੂ ਵਰਗੇ ਸੂਬਿਆਂ ਲਈ ਤੈਅ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ AIADMK ਨੇ ਵਰਕਰਾਂ ਨੂੰ ਕਿਹਾ ਹੈ ਕਿ ਜਿਹੜਾ ਵੀ ਲੋਕ ਸਭਾ ਚੋਣਾਂ ਲੜਨਾ ਚਾਹੁੰਦਾ ਹੈ, ਉਹ 4 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ 25000 ਹਜ਼ਾਰ ਰੁਪਏ ਦੇ ਕੇ ਦਰਖ਼ਾਸਤ ਦੇ ਸਕਦੇ ਹਨ। ਇਹ ਤਾਮਿਲਨਾਡੂ ਦੀ 39 ਅਤੇ ਪੁਡੁਚੇਰੀ ਦੀ 1 ਲੋਕ ਸਭਾ ਸੀਟ ਲਈ ਲਾਗੂ ਹੋਵੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 2014 ਚ ਵੀ AIADMK ਨੇ ਅਜਿਹਾ ਹੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਪਾਰਟੀ ਨੇ ਦਸੰਬਰ 2013 ਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ।

 

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਨੇ ਵੀ ਸਾਲ 2019 ਲੋਕ ਸਭਾ ਚੋਣਾਂ ਲੜਨ ਲਈ ਚਾਹਵਾਨ ਵਰਕਰਾਂ ਤੋਂ ਬਤੌਰ ਦਰਖ਼ਾਸਤ ਫ਼ੀਸ 25000 ਰੁਪਏ ਦੀ ਮੰਗ ਕੀਤੀ ਹੈ। ਪਾਰਟੀ ਨੇ ਰਿਜ਼ਰਵ ਕੈਟੇਗਰੀ ਲਈ ਇਹ ਰਾਸ਼ੀ 20000 ਰੁਪਏ ਰੱਖੀ ਹੈ। ਪੰਜਾਬ ਚ ਲੋਕ ਸਭਾ ਦੀਆਂ 13 ਸੀਟਾਂ ਹਨ ਜਿਨ੍ਹਾਂ ਚੋਂ 4 ਐਸਸੀ ਉਮੀਦਵਾਰਾਂ ਲਈ ਰਿਜ਼ਰਵ ਹਨ।

 

 

 

पंजाब कांग्रेस की राह पर AIADMK, लोकसभा चुनाव के लिए टिकट पाने को रखी ये शर्त

https://www.livehindustan.com/national/story-pay-rs-25000-to-contest-ls-polls-aiadmk-punjab-congress-to-ticket-seekers-2384178.html

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This condition laid party ticket for the Lok Sabha as Congress