ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਬਣ ਸਕਦੀ ਹੈ ਲਟਕਵੀਂ ਸੰਸਦ: ਤਾਜ਼ਾ ਸਰਵੇਖਣ

ਐਤਕੀਂ ਬਣ ਸਕਦੀ ਹੈ ਲਟਕਵੀਂ ਸੰਸਦ: ਤਾਜ਼ਾ ਸਰਵੇਖਣ

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨਾਲ ਹੀ ਸਾਰੀਆਂ ਪਾਰਟੀਆਂ ਆਪੋ–ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਇੱਕ ਤਾਜ਼ਾ ਸਰਵੇਖਣ ਦੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਪਿਛਲੀਆਂ ਆਮ ਚੋਣਾਂ ਦੌਰਾਨ ਪੂਰਨ ਬਹੁਮੱਤ ਹਾਸਲ ਕਰਨ ਵਾਲਾ ‘ਕੌਮੀ ਜਮਹੂਰੀ ਗੱਠਜੋੜ’ (NDA) ਇਸ ਵਾਰ ਬਹੁਮੱਤ ਤੋਂ ਪਿੱਛੇ ਰਹਿ ਸਕਦਾ ਹੈ। ਕਾਂਗਰਸ ਦੀ ਅਗਵਾਈ ਹੇਠਲੇ ‘ਸਾਂਝੇ ਪ੍ਰਗਤੀਸ਼ੀਲ ਗੱਠਜੋੜ’ (UPA) ਦੇ ਵੀ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਸੱਤਾ ਤੱਕ ਪੁੱਜਣ ਦੇ ਆਸਾਰ ਨਹੀਂ ਹਨ। ਜਦ ਕਿ ਖੇਤਰੀ ਪਾਰਟੀਆਂ ਵੱਡੀ ਗਿਣਤੀ ਵਿੱਚ ਸੀਟਾਂ ਜਿੱਤ ਸਕਦੀਆਂ ਹਨ; ਜਿਸ ਨਾਲ ਅਗਲੀ ਸਰਕਾਰ ਦੇ ਗਠਨ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਹੋਵੇਗੀ।

 

 

ਇੰਝ ਸੰਸਦ ਲਟਕਵੀਂ ਰਹਿ ਸਕਦੀ ਹੈ ਪਰ ਕੁਝ ਖੇਤਰੀ ਪਾਰਟੀਆਂ ਗੱਠਜੋੜ ਕਰ ਕੇ ਸਰਕਾਰ ਬਣਾ ਸਕਦੀਆਂ ਹਨ।

 

 

ਇਹ ਤਾਜ਼ਾ ਸਰਵੇਖਣ ਏਬੀਪੀ ਨਿਊਜ਼–ਸੀ ਵੋਟਰ ਨੇ ਕੀਤਾ ਹੈ। ਇਸ ਮੁਤਾਬਕ 543 ਲੋਕ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੂੰ 264 ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ; ਜਦ ਕਿ ਯੂਪੀਏ 141 ਸੀਟਾਂ ਉੱਤੇ ਜਿੱਤ ਹਾਸਲ ਕਰ ਸਕਦੀ ਹੈ। ਹੋਰ ਪਾਰਟੀਆਂ ਨੂੰ 138 ਸੀਟਾਂ ਮਿਲਣ ਦੀ ਸੰਭਾਵਨਾ ਹੈ।

 

 

ਸਰਵੇਖਣ ਦੇ ਨਤੀਜਿਆਂ ਤੋਂ ਜ਼ਾਹਿਰ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਕੋਈ ਵੀ ਇੱਕ ਪਾਰਟੀ ਜਾਂ ਗੱਠਜੋੜ ਬਹੁਮੱਤ ਦੇ ਲੋੜੀਂਦੇ ਅੰਕੜੇ 272 ਤੱਕ ਪੁੱਜਦਾ ਵਿਖਾਈ ਨਹੀਂ ਦੇ ਰਿਹਾ ਹੈ। ਇਸ ਮੁਤਾਬਕ ਐੱਨਡੀਏ ਨੂੰ ਜੋ 264 ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ; ਉਸ ਵਿੱਚ ਇਕੱਲੀ ਭਾਜਪਾ ਨੂੰ 220 ਸੀਟਾਂ ਮਿਲਣ ਦਾ ਅਨੁਮਾਨ ਹੈ।

 

 

ਇਸੇ ਤਰ੍ਹਾਂ ਯੂਪੀਏ ਨੂੰ ਮਿਲਦੀਆਂ ਦਿਸ ਰਹੀਆਂ 138 ਸੀਟਾਂ ਵਿੱਚੋਂ ਇਕੱਲੀ ਕਾਂਗਰਸ ਨੂੰ 86 ਸੀਟਾਂ ਮਿਲਣ ਦੀ ਸੰਭਾਵਨਾ ਹੈ। ਸਰਵੇਖਣ ਮੁਤਾਬਕ ਐੱਨਡੀਏ ਨੂੰ 41 ਫ਼ੀ ਸਦੀ, ਯੂਪੀਏ ਨੂੰ 31 ਫ਼ੀ ਸਦੀ ਤੇ ਹੋਰਨਾਂ ਨੂੰ 28 ਫ਼ੀ ਸਦੀ ਵਿੋਟਾਂ ਮਿਲਣ ਦੀ ਸੰਭਾਵਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This time may be hung parliament fresh survey