ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਐਤਕੀਂ ਲਟਕਵੀਂ ਸੰਸਦ ਬਣੇਗੀ: ਸੀਤਾ ਰਾਮ ਯੈਚੁਰੀ

​​​​​​​ਐਤਕੀਂ ਲਟਕਵੀਂ ਸੰਸਦ ਬਣੇਗੀ: ਸੀਤਾ ਰਾਮ ਯੈਚੁਰੀ

ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸ੍ਰੀ ਸੀਤਾਰਾਮ ਯੈਚੁਰੀ ਨੇ ਕਿਹਾ ਹੈ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਕੇਰਲ ਤੋਂ ਖੱਬੇ–ਪੱਖੀ ਉਮੀਦਵਾਰ ਵਿਰੁੱਧ ਲੜ ਰਹੇ ਹਨ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਯੈਚੁਰੀ ਨੇ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਆਧਾਰ ਉੱਤੇ ਜਿਹੜੀ ਵੀ ਸਰਕਾਰ ਬਣੇਗੀ, ਉਹ ਤਕਨੀਕੀ ਤੌਰ ਉੱਤੇ ਲਟਕਵੀਂ ਹੀ ਹੋਵੇਗੀ ਕਿਉਂਕਿ ਕਿਸੇ ਵੀ ਪਾਰਟੀ ਕੋਲ ਬਹੁਮੱਤ ਨਹੀਂ ਆਵੇਗੀ ਤੇ ਫਿਰ ਗੱਠਜੋੜ ਵਾਲੀ ਸਰਕਾਰ ਬਣੇਗੀ।

 

 

ਸ੍ਰੀ ਯੈਚੁਰੀ ਨੇ ਕਿਹਾ ਕਿ ਭਾਰਤ ਵਿੱਚ ਜਿਹੜੇ ਵੀ ਸਾਰੇ ਗੱਠਜੋੜ ਚੋਣਾਂ ਤੋਂ ਪਹਿਲਾਂ ਹੋਏ ਹਨ, ਉਹ ਚੋਣਾਂ ਤੋਂ ਬਾਅਦ ਦੇ ਹਾਲਾਤ ਵਿੱਚ ਵਾਜਬ ਨਹੀਂ ਰਹਿਣਗੇ। ਦੇਸ਼ ਹੁਣ ਵਾਪਸ ਐਮਰਜੈਂਸੀ ਦੇ ਜੁੱਗ ਵਿੱਚ ਚਲਾ ਗਿਆ ਹੈ। ਸਾਲ 1977 ’ਚ ਜਨਤਾ ਪਾਰਟੀ ਦੀ ਸਰਕਾਰ ਚੋਣਾਂ ਤੋਂ ਬਾਅਦ ਕਾਇਮ ਹੋਈ ਸੀ। ਇੰਝ ਹੀ 1989 ਵਿੱਚ ਵੀ ਵੀਪੀ ਸਿੰਘ ਸਰਕਾਰ ਕਾਇਮ ਹੋ ਗਈ ਸੀ।

 

 

ਸਾਲ 1996 ’ਚ ਐੱਨਡੀਏ ਤੇ ਫਿਰ 2004 ਦੌਰਾਨ ਯੂਪੀਏ ਗੱਠਜੋੜ ਦੀਆਂ ਸਰਕਾਰਾਂ ਬਣੀਆਂ ਸਨ। ਐਤਕੀਂ ਵੀ ਚੋਣਾਂ ਤੋਂ ਬਾਅਦ ਗੱਠਜੋੜ ਬਣੇਗਾ, ਜੋ ਸੱਤਾਧਾਰੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This time there will be hung parliament Sita Ram Yechuri