ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦਾ ਟਵੀਟ: ਨਰਿੰਦਰ ਮੋਦੀ ਵਨਸ ਮੋਰ

ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਤਾਜ਼ਾ ਆਏ ਬਿਆਨ ਤੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪਾਕਿ ਪੀਐਮ ਦੇ ਤਾਜ਼ਾ ਬਿਆਨ ਤੇ ਅਰਵਿੰਦ ਕੇਜਰੀਵਾਲ ਨੇ ਪਾਕਿ ਵਲੋਂ ਪੀਐਮ ਨਰਿੰਦਰ ਮੋਦੀ ਦੇ ਹੱਕ ਚ ਨਾਹਰਾ ਮਾਰਿਆ ਹੈ।

 

ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਖ਼ਾਤੇ ’ਤੇ ਟਵੀਟ ਕੀਤਾ ਹੈ, ‘ਪਾਕਿਸਤਾਨ ਮੇ ਮਚਾ ਸ਼ੋਰ, ਨਰਿੰਦਰ ਮੋਦੀ ਵਨਸ ਮੋਰ।’ ਵਨਸ ਮੋਰ ਦਾ ਮਤਲਬ ਹੈ ਕਿ ਇਕ ਵਾਰ ਨਰਿੰਦਰ ਮੋਦੀ ਮੁੜ ਦੁਬਾਰਾ। ਕੇਜਰੀਵਾਲ ਨੇ ਇਸ ਟਵੀਟ ਦੇ ਨਾਲ ਹੀ ਇਮਰਾਨ ਖ਼ਾਨ ਦੇ ਇਸ ਭਾਜਪਾ ਦੇ ਹਮਾਇਤ ਵਾਲੇ ਬਿਆਨ ਨੂੰ ਪ੍ਰਗਟਾਇਆ ਹੈ। ਜਿਸ ਤੇ ਕੇਜਰੀਵਾਲ ਨੇ ਆਪਣਾ ਟਵੀਟ ਕੀਤਾ ਹੈ।

 

ਕੇਜਰੀਵਾਲ ਦੇ ਟਵੀਟ ਮੁਤਾਬਕ ਪਾਕਿਸਤਾਨ ਚ ਇਸ ਗੱਲ ਦੀ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਰਤ ਚ ਮੁੜ ਭਾਜਪਾ ਦੀ ਸਰਕਾਰ ਬਣਨ ਨੂੰ ਲੈ ਕੇ ਕਿਆਸਅਰਾਈਆਂ ਹਨ। ਜਿਸ ਤੋਂ ਬਾਅਦ ਸ਼ਾਇਦ ਇਮਰਾਨ ਖ਼ਾਨ ਨੇ ਵੀ ਭਾਜਪਾ ਦੀ ਮੁੜ ਸਰਕਾਰ ਬਣਨ ਤੇ ਭਾਰਤ ਨਾਲ ਸ਼ਾਂਤੀ ਗੱਲਬਾਤ ਕਰਨ ਦਾ ਬੇਹਤਰ ਮੌਕਾ ਹੋਣ ਦੀ ਗੱਲ ਕਹੀ ਹੈ।

 

 

ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਜ਼ਾ ਬਿਆਨ ਚ ਕਿਹਾ ਹੈ ਕਿ ਭਾਰਤ ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਚ ਜੇਕਰ ਭਾਜਪਾ ਦੀ ਜਿੱਤ ਹੁੰਦੀ ਹੈ ਤਾਂ ਫਿਰ ਭਾਰਤ ਨਾਲ ਸ਼ਾਂਤੀ ਗੱਲਬਾਤ ਦਾ ਇਕ ਬੇਹਤਰ ਮੌਕਾ ਹੋ ਸਕਦਾ ਹੈ। ਇਮਰਾਨ ਖਾਨ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਇੰਟਰਵਿਊ ਚ ਕਿਹਾ ਕਿ ਜੇਕਰ ਭਾਜਪਾ ਜਿੱਤਦੀ ਹੈ ਤਾਂ ਕਾਂਗਰਸ ਮੁੱਦੇ ਉਤੇ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ।


 
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰ ਤਵਿਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿਚ ਬਣਦੀ ਹੈ ਤਾਂ ਫਿਰ ਕਸ਼ਮੀਰ ਮੁੱਦੇ ਉਤੇ ਸਰਕਾਰ ਪਾਕਿਸਤਾਨ ਨਾਲ ਸਮਝੌਤੇ ਤੋਂ ਪਿੱਛੇ ਹਟ ਸਕਦੀ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਵਰਤਮਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਦੇਖਣਾ ਪਵੇਗਾ ਜੋ ਭਾਰਤ ਵਿਚ ਇਸ ਸਮੇਂ ਹੋ ਰਿਹਾ ਹੈ। ਪਾਕਿ ਪੀਐਮ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਉਤੇ ਹਮਲੇ ਹੋ ਰਹੇ ਹਨ।


 
ਇੰਟਰਵਿਊ ਵਿਚ ਇਮਰਾਨ ਨੇ ਕਿਹਾ ਕਿ ਕਈ ਭਾਰਤੀ ਮੁਸਲਮਾਨਾਂ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ ਕਿ ਭਾਰਤ ਵਿਚ ਉਨ੍ਹਾਂ ਦੀ ਸਥਿਤੀ ਨੂੰ ਲੈ ਕੇ ਕਾਫੀ ਖੁਸ਼ ਹੋਇਆ ਕਰਦੇ ਸਨ, ਉਹ ਅੱਜ ਕੱਲ ਕੱਟੜ ਹਿੰਦੂਤਵ ਰਾਸ਼ਟਵਾਦ ਕਾਰਨ ਚਿੰਤਤ ਹਨ।


 
ਉਥੇ ਇਮਰਾਨ ਖਾਨ ਨੇ ਭਾਰਤ ਅਤੇ ਇਜ਼ਰਾਈਲ ਦੇ ਆਗੂਆਂ ਉਤੇ ਨੈਤਿਕ ਤੌਰ ਉਤੇ ਦਵਾਲੀਆ ਹੋਣ ਦਾ ਆਰੋਪ ਲਗਾਉਂਦੇ ਹੋਏ ਕਿਹਾ ਕਿ ਦੋਵੇਂ ਹੀ ਦੇਸ਼ਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ। ਦੋਵੇਂ ਹੀ ਦੇਸ਼ਾਂ ਵਿਚ ਇਸ ਹਫਤੇ ਚੋਣ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇ ਵੋਟਾਂ ਲਈ ਕੌਮਤਾਂਰੀ ਕਾਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਅਤੇ ਆਪਣੇ ਸਵਿਧਾਨਾਂ ਦੀ ਉਲੰਘਣਾ ਕੀਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tweet of Kejriwal: Narendra Modi once more