ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੂੰ ਕਾਂਗਰਸ ਬਿਰਿਆਨੀ ਖਵਾਉਂਦੀ ਹੈ ਤੇ ਅਸੀਂ ਗੋਲੀ: CM ਯੋਗੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਸਟਾਰ ਪ੍ਰਚਾਰਕ ਯੋਗੀ ਅਦਿਤਿਆਨਾਥ ਨੇ ਬੁੱਧਵਾਰ ਨੂੰ ਇਕ ਚੋਣ ਰੈਲੀ ਚ ਵਿਕਾਸ, ਸੁਸਾਸ਼ਨ ਤੇ ਰਾਸ਼ਟਰਵਾਦ ਦੇ ਨਾਂ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਸਪਾ, ਬਸਪਾ ਤੇ ਕਾਂਗਰਸ ਤੇ ਰੱਜ ਕੇ ਤਿੱਖਾ ਹਮਲਾ ਬੋਲਿਆ।

 

ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਪਾ ਤੇ ਬਸਪਾ ਨੂੰ ਹਨੇਰਾ ਪਸੰਦ ਹੈ। ਉਹ ਹਨੇਰੇ ਚ ਡਾਕਾ ਮਾਰਦੀਆਂ ਹਨ। ਫਤਿਹਪੁਰ ਸੀਕਰੀ ਲੋਕ ਸਭਾ ਸੀਟ ਤੇ ਭਾਜਪਾ ਉਮੀਦਵਾਰ ਰਾਜਕੁਮਾਰ ਚਾਹਰ ਦੀ ਹਮਾਇਤ ਚ ਲੋਕਾਂ ਨੂੰ ਮੋਦੀ ਅਤੇ ਆਪਣੀ ਸਰਕਾਰ ਦੇ ਕੰਮਕਾਜ ਗਿਣਾਏ ਤੇ ਵਿਰੋਧੀਆਂ ਦੀ ਸਰਕਾਰਾਂ ਨਾਲ ਉਨ੍ਹਾਂ ਦੀ ਤੁਲਨਾ ਕੀਤੀ।

 

ਯੋਗੀ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਦਿਆਂ ਪੁੱਛਿਆ ਕਿ ਬਿਜਲੀ ਆਉਂਦੀ ਹੈ? ਭੀੜ ਨੇ ਹਾਂ ਚ ਜਵਾਬ ਦਿੱਤਾ। ਤਾਂ ਮੁੱਖ ਮੰਤਰੀ ਨੇ ਪੁੱਛਿਆ ਕਿ ਸਪਾ ਤੇ ਬਸਪਾ ਦੇ ਰਾਜ ਚ ਬਿਜਲੀ ਆਉਂਦੀ ਸੀ? ਭੀੜ ਨੇ ਕਿਹਾ ਨਹੀਂ ਆਉਂਦੀ ਸੀ। ਇਸ ਜਵਾਬ ਤੇ ਯੋਗੀ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਹਨੇਰਾ ਪਸੰਦੇ ਸੀ। ਸਪਾ ਤੇ ਬਸਪਾ ਹਨੇਰੇ ਚ ਡਾਕਾ ਮਾਰਦੀਆਂ ਸਨ।

 

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕੇਰਲ ਤੋਂ ਵੀ ਚੋਣ ਲੜ ਰਹੇ ਹਨ। ਕੇਰਲ ਚ ਉਨ੍ਹਾਂ ਦੇ ਰੋਡ ਸ਼ੋਅ ਚ ਕਾਂਗਰਸ ਦੇ ਝੰਡੇ ਨਹੀਂ ਬਲਕਿ ਮੁਸਲਿਮ ਲੀਗ ਦੇ ਝੰਡੇ ਸਨ। ਉਹੀ ਮੁਸਲਿਮ ਲੀਗ ਪਾਰਟੀ ਜਿਸ ਨੇ ਦੇਸ਼ ਦੀ ਵੰਡ ਕਰਾ ਦਿੱਤੀ। ਕਾਂਗਰਸ ਦਾ ਘੋਸ਼ਣਾ ਪੱਤਰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਉਹ ਕਹਿ ਰਹੇ ਹੋਣ ਕਿ ਕਾਂਗਰਸ ਦਾ ਹਾਥ ਦੇਸ਼ ਧ੍ਰੋਹੀਆ ਦੇ ਸਾਥ।

 

ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਸੰਸਾਧਨਾਂ ਤੇ ਘੱਟ ਗਿਣਤੀਆਂ ਦਾ ਹੱਕ ਹੈ। ਇਹੀ ਪੱਖਪਾਤੀ ਹੈ। ਦੇਸ਼ ਦੀ 80 ਕਰੋੜ ਜਨਤਾ ਨੂੰ ਉਨ੍ਹਾਂ ਨੇ ਅਣਗੋਲਿਆ ਕੀਤਾ। ਅਸੀਂ ਅਜਿਹਾ ਨਹੀਂ ਕਰਦੇ। ਪੀਐਮ ਮੋਦੀ ਨੇ ਸਹੁੰ ਚੁੱਕਦਿਆਂ ਪ੍ਰਣ ਕੀਤਾ ਸੀ ਕਿ ਸਭ ਦਾ ਸਾਥ, ਸਭ ਦਾ ਵਿਕਾਸ ਦੇ ਮੰਤਰ ਤੇ ਕੰਕ ਕਰਾਂਗੇ।

 

ਯੋਗੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ 270 ਜ਼ਿਲ੍ਹਿਆਂ ਚ ਅੱਤਵਾਦ ਤੇ ਨਕਸਵਾਦ ਸੀ। ਮੋਦੀ ਦੇ ਆਉਂਦਿਆਂ ਹੀ ਇਹ ਸਿਰਫ 5–6 ਜ਼ਿਲ੍ਹਿਆਂ ਚ ਰਹਿ ਗਿਆ ਹੈ। ਅਗਲੀ ਸਰਕਾਰ ਚ ਇਹ ਵੀ ਖ਼ਤਮ ਹੋ ਜਾਵੇਗਾ।

 

ਯੋਗੀ ਨੇ ਪਾਕਿਸਤਾਨ ਅਤੇ ਮਿਆਂਮਾਰ ਸਰਜੀਕਲ ਸਟ੍ਰਾਈਕ ਦਾ ਹਵਾਲਾ ਦਿੱਤਾ ਜਦਕਿ ਚੀਨ ਦੀ ਦਾਦਾਗੀਰੀ ਨੂੰ ਮੋਦੀ ਸਰਕਾਰ ਅਤੇ ਭਾਰਤੀ ਫ਼ੌਜ ਨੇ ਮੁੰਹ ਤੋੜਵਾਂ ਜਵਾਬ ਦੇਣ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡੋਕਲਾਮ ਚ ਦੋ ਮਹੀਨੇ ਤਕ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਮਣੋ ਸਾਹਮਣੇ ਰਹੀਆਂ। ਪੂਰੀ ਦੁਨੀਆ ਦੇਖ ਰਹੀ ਸੀ ਕਿ ਭਾਰਤ ਚੀਨ ਦਾ ਕਿਵੇਂ ਜਵਾਬ ਦੇਵੇਗਾ ਪਰ ਸਾਡੀ ਫ਼ੌਜ ਨੇ ਡੋਕਲਾਮ ਤੇ ਆਪਣਾ ਕਬਜ਼ਾ ਬਰਕਰਾਰ ਰਖਿਆ।

 

ਮੁੱਖ ਮੰਤਰੀ ਯੋਗੀ ਨੇ ਜਨਤਾ ਨੂੰ ਕਿਹਾ ਕਿ ਅੱਤਵਾਦੀਆਂ ਨੂੰ ਕਾਂਗਰਸ ਬਿਰਿਆਨੀ ਖਵਾਉਂਦੀ ਹੈ ਤੇ ਅਸੀਂ ਗੋਲੀ ਖਵਾਉਂਦੇ ਹਾਂ। ਸਾਡੀ ਸਰਕਾਰ ਚ ਲਗਭਗ ਸਵਾ 2 ਲੱਖ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ। ਭਰਤੀ ਪ੍ਰਕਿਰਿਆ ਪਾਰਦਰਸ਼ੀ ਰਹੀ ਹੈ। ਗੁੰਦਾਗਰਦੀ ਸਮਾਪਤ ਕੀਤੀ ਹੈ। ਮਾਤਾਵਾਂ–ਭੈਣਾਂ ਸੁਰੱਖਿਅਤ ਹਨ। ਗੁੰਡੇ ਜਾਂ ਤਾਂ ਜੇਲ੍ਹ ਜਾਂਦੇ ਹਨ ਜਾਂ ਰਾਮ ਨਾਮ ਸੱਤ ਦਾ ਨਾਅਰਾ ਲੱਗਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:uttar pradesh cm yogi adityanath targets SP BSP says grand alliance puts dacoity in dark