ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP Exit Poll: ਉੱਤਰ ਪ੍ਰਦੇਸ਼ ’ਚ BJP, SP-BSP ਤੇ ਕਾਂਗਰਸ ਵਿਚਾਲੇ ਫਸੀ ਗਰਾਰੀ

Uttar Pradesh Exit Polls 2019 Live Updates: ਲੋਕ ਸਭਾ ਚੋਣਾਂ (Lok Sabha Polls 2019) ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ ਚੋਣ ਸਰਵੇਖਣ ਦੇ ਨਤੀਜੇ ਸਾਹਮਣ ਆ ਗਏ ਹਨ। ਉੱਤਰ ਪ੍ਰਦੇਸ਼ ਚ ਭਾਜਪਾ ਨੂੰ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

 

ਚੋਣ ਸਰਵੇਖਣ ਮੁਤਾਬਕ ਮਹਾਗਠਜੋੜ ਨੂੰ ਲਗਭਗ 40 ਸੀਟਾਂ ਦਾ ਲਾਭ ਹੋ ਸਕਦਾ ਹੈ ਮਤਬਲ ਯੂਪੀ ਚ ਭਾਜਪਾ ਨੂੰ ਲਗਭਗ 30-35 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਉਸਦਾ ਲਾਭ ਸਪਾ-ਬਸਪਾ ਗਠਜੋੜ ਨੂੰ ਹੋ ਸਕਦਾ ਹੈ।

 

ਟੀਵੀ ਚੈਨਲਾਂ ਨੇ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਮੁਤਾਬਕ ਬਸਪਾ-ਸਪਾ ਮਹਾਗਠਜੋੜ ਭਾਜਪਾ ਦੀਆਂ ਸੀਟਾਂ ਤੇ ਸੰਨ੍ਹ ਲਗਾਉਂਦੇ ਨਜ਼ਰ ਆ ਰਹੇ ਹਨ।

 

ਦੱਸਣਯੋਗ ਹੈ ਕਿ ਸਾਲ 2014 ਚ ਉੱਤਰ ਪ੍ਰਦੇਸ਼ ਚ ਲੋਕ ਸਭਾ ਚੋਣਾਂ ਚ ਭਾਜਪਾ ਨੇ 80 ਚੋਂ 71 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕੁਲ ਮਿਲਾ ਕੇ 73 ਸੀਟਾਂ ਮਿਲੀਆਂ ਸਨ। ਪਰ ਇਸ ਵਾਰ ਮੁਕਾਬਲਾ ਕਾਫੀ ਫਸਵਾਂ ਹੋ ਗਿਆ ਹੈ। ਮੌਜੂਦਾ ਸਰਵੇਖਣਾਂ ਮੁਤਾਬਕ ਯੂਪੀ ਚ ਬਸਪਾ-ਸਪਾ ਗਠਜੋੜ ਨੇ ਭਾਜਪਾ ਨੂੰ ਸਖਤ ਟੱਕਰ ਦਿੱਤੀ ਹੋਈ ਹੈ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttar Pradesh Exit Polls 2019 live update Exit polls predict SP-BSP gains agianst BJP in UP