Uttarakhand Exit Polls 2019: ਲੋਕ ਸਭ ਚੋਣਾਂ 2019 ਦੇ ਚੋਣ ਸਰਵੇਖਣ ਅੱਜ ਸ਼ਾਮ ਸਾਹਮਣੇ ਆ ਗਏ ਹਨ। ਉੱਤਰਾਖੰਡ ਚ ਬੇਸ਼ੱਕ ਲੋਕ ਸਭਾ ਦੀਆਂ 5 ਸੀਟਾਂ ਹੋਣ ਪਰ ਭਾਜਪਾ ਲਈ ਕਾਫੀ ਮਹੱਤਵਪੂਰਲ ਹਨ। ਇਨ੍ਹਾਂ ਸੀਟਾਂ ਤੇ ਕਾਂਗਰਸ ਅਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ ਹੈ। ਇਸ ਵਾਰ ਚੋਣ ਪ੍ਰਚਾਰ ਚ ਕਾਂਗਰਸ ਨੇ ਵੀ ਕੋਈ ਕਸਰ ਨਹੀਂ ਛੱਡੀ ਹੈ। ਰਾਹੁਲ ਗਾਂਧੀ ਨੇ ਕਾਫੀ ਰੈਲੀਆਂ ਵੀ ਕੀਤੀਆਂ ਹਨ।
19 ਮਈ ਨੂੰ ਸ਼ਾਮ ਨੂੰ ਆਏ ਚੋਣ ਸਰਵੇਖਣਾਂ ਮੁਤਾਬਕ
ਸੀਐਨਐਨ ਆਈਬੀਐਨ-ਆਈਪੀਐਸਓਐਸ: ਭਾਜਪਾ 4 ਤੋਂ 5, ਕਾਂਗਰਸ 0 ਤੋਂ 1, ਹੋਰ 0
ਏਬੀਪੀ-ਏਸੀ ਨੀਲਸਨ: ਭਾਜਪਾ 4, ਕਾਂਗਰਸ 1, ਹੋਰ 0
ਨਿਊਜ਼24-ਚਾਣੱਕਿਆ: ਭਾਜਪਾ 5, ਕਾਂਗਰਸ 0, ਹੋਰ 0
ਇੰਡੀਆ ਟੂਡੇ-ਐਕਸਿਸ: ਭਾਜਪਾ 5, ਕਾਂਗਰਸ 0, ਹੋਰ 0
ਇੰਡੀਆ ਟੀਵੀ- ਸੀਐਨਐਕਸ, ਭਾਜਪਾ 4, ਕਾਂਗਰਸ 1, ਹੋਰ 0
ਟਾਈਮਸ ਨਾਓ-ਵੀਐਮਆਰ: ਭਾਜਪਾ 4, ਕਾਂਗਰਸ 1, ਹੋਰ 0
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 2014 ਚ ਉੱਤਰਾਖੰਡ ਦੀਆਂ ਸਾਰੀਆਂ 5 ਸੀਟਾਂ ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਭਾਜਪਾ ਮੁੜ ਤੋਂ ਇਤਿਹਾਸ ਦੁਹਰਾਉਣ ਦੀ ਕੋਸ਼ਿਸ਼ ਚ ਲਗੀ ਹੈ।
(ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)
.