ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲੀ, ਤਾਂ ਵਿਜੇ ਸਾਂਪਲਾ ਨੇ ਕੱਢੀ ਭਾਜਪਾ ਵਿਰੁੱਧ ਭੜਾਸ

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲੀ, ਤਾਂ ਵਿਜੇ ਸਾਂਪਲਾ ਨੇ ਕੱਢੀ ਭਾਜਪਾ ਵਿਰੁੱਧ ਭੜਾਸ

ਅੱਜ ਰਾਤੀਂ 8 ਕੁ ਵਜੇ ਜਿਵੇਂ ਹੀ ਭਾਰਤੀ ਜਨਤਾ ਪਾਰਟੀ ਨੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੋਮ ਪ੍ਰਕਾਸ਼ ਨੂੰ ਆਪਣਾ ਉਮੀਦਵਾਰ ਐਲਾਨਿਆ, ਤਿਵੇਂ ਹੀ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ੍ਰੀ ਵਿਜੇ ਸਾਂਪਲਾ ਨੇ ਟਵਿਟਰ ਉੱਤੇ ਆਪਣੀ ਭੜਾਸ ਕੱਢੀ।

 

 

ਸ੍ਰੀ ਸਾਂਪਲਾ ਨੂੰ ਪੂਰੀ ਆਸ ਸੀ ਕਿ ਐਤਕੀ਼ ਵੀ ਟਿਕਟ ਉਨ੍ਹਾਂ ਨੂੰ ਹੀ ਮਿਲੇਗੀ ਪਰ ਸ੍ਰੀ ਸੋਮ ਪ੍ਰਕਾਸ਼ ਦਾ ਨਾਂਅ ਐਲਾਨੇ ਜਾਣ ਦੇ ਨਾਲ ਹੀ ਸ੍ਰੀ ਸਾਂਪਲਾ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ।

 

 

ਪਹਿਲਾਂ ਸ੍ਰੀ ਸਾਂਪਲਾ ਨੇ ਟਵੀਟ ਕੀਤਾ ਕਿ – ‘ਬਹੁਤ ਦੁੱਖ ਹੋਇਆ, ਭਾਜਪਾ ਨੇ ਗਊ ਹੱਤਿਆ ਕਰ ਦਿੱਤੀ।’ ਭਾਵ ਇੱਥੇ ਸ੍ਰੀ ਸਾਂਪਲਾ ਨੇ ਇੱਥੇ ਖ਼ੁਦ ਨੂੰ ‘ਗਊ’ ਆਖਿਆ।
 

 

ਫਿਰ 10 ਕੁ ਮਿੰਟਾਂ ਬਾਅਦ ਫਿਰ ਉਨ੍ਹਾਂ ਅਗਲੇ ਟਵੀਟ ਵਿੱਚ ਭਾਜਪਾ ਲੀਡਰਸ਼ਿਪ ਨੂੰ ਸੰਬੋਧਨ ਹੁੰਦਿਆਂ ਕਿਹਾ – ‘ਕੋਈ ਦੋਸ਼ ਤਾਂ ਦੱਸ ਦਿੰਦੇ। ਮੇਰੀ ਗ਼ਲਤੀ ਕੀ ਹੈ। ਮੇਰੇ ਉੱਤੇ ਭ੍ਰਿਸ਼ਟਾਚਾਰ ਦਾ ਕੋਈ ਇਲਜ਼ਾਮ ਨਹੀਂ ਹੈ। ਮੇਰੇ ਚਰਿੱਤਰ ਉੱਤੇ ਕੋਈ ਉਂਗਲ ਨਹੀਂ ਕਰ ਸਕਦਾ। ਆਪਣੇ ਇਲਾਕੇ ਵਿੱਚ ਹਵਾਈ ਅੱਡਾ ਬਣਵਾਇਆ। ਰੇਲ ਗੱਡੀਆਂ ਚਲਵਾਈਆਂ। ਸੜਕਾਂ ਬਣਵਾਈਆਂ। ਜੇ ਇਹੋ ਦੋਸ਼ ਹੈ, ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾ ਦੇਵਾਂਗਾ ਕਿ ਉਹ ਅਜਿਹੀਆਂ ਗ਼ਲਤੀਆਂ ਨਾ ਕਰਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Sampla now dissident after not getting ticket from Hoshiarpur