ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੇ ਹੱਕ ’ਚ ਨਿਤਰੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ

ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਦੀ ਉਮੀਦ ਕਰ ਰਹੀ ਮਰਹੂਮ ਆਗੂ ਅਤੇ ਅਦਾਕਾਰਾ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਕਿਹਾ ਕਿ ਇਹ ਮੇਰਾ ਫੈਸਲਾ ਹੈ ਕਿ ਮੈਂ ਇਸ ਮਾਮਲੇ ਨੂੰ ਵਿਅਕਤੀਗਤ ਮੁੱਦਾ ਨਹੀਂ ਬਣਾਉਣ ਜਾ ਰਹੀ ਬਲਕਿ ਇਹ ਮੇਰਾ ਵਿਅਕਤੀਗਤ ਤਿਆਗ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰਨ ਸਮਰਥਨ ਹੈ।

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਵਿਤਾ ਖੰਨਾ ਨੇ ਸੰਕੇਤ ਦਿੱਤੇ ਸਨ ਕਿ ਉਹ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੀ ਹਨ। ਉਨ੍ਹਾਂ ਕਿਹਾ ਸੀ ਕਿ ਭਾਜਪਾ ਦੇ ਕਿਨਾਰੇ ਕੀਤੇ ਜਾਣ ਮਗਰੋਂ ਗੁਰਦਾਸਪੁਰ ਤੋਂ ਬਹੁਤ ਸਾਰੇ ਲੋਕਾਂ ਦਾ ਉਨ੍ਹਾਂ ’ਤੇ ਦਬਾਅ ਹੈ। ਕਵਿਤਾ ਖੰਨਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਪਤੀ ਵਿਨੋਦ ਖੰਨਾ ਦੇ ਦਿਹਾਂਤ ਤੋਂ ਪਹਿਲਾਂ ਅਤੇ ਬਾਅਦ ਚ ਸਾਲਾਂ ਤਕ ਗੁਰਦਾਸਪੁਰ ਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟਿਕਟ ਮੇਰੇ ਲਈ ਕੋਈ ਨਿਜੀ ਮਾਮਲਾ ਨਹੀਂ ਹੈ ਬਲਕਿ ਇਹ ਖੇਤਰ ਦੇ ਵਿਕਾਸ ਅਤੇ ਉੱਥੋਂ ਦੇ ਲੋਕਾਂ ਦੀ ਤਰੱਕੀ ਦਾ ਮਾਮਲਾ ਸੀ।

 

ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਭਾਜਪਾ ਦੇ ਆਗੂ ਵਿਨੋਦ ਖੰਨਾ ਸਾਲ 1998 ਤੋਂ 2014 ਤਕ ਸੰਸਦ ਮੈਂਬਰ ਰਹੇ। ਸਾਲ 2017 ਚ ਉਨ੍ਹਾਂ ਦੇ ਦਿਹਾਂਤ ਹੋਣ ਮਗਰੋਂ ਉਸੇ ਸਾਲ ਹੋਈਆਂ ਜ਼ਿਮਣੀ ਚੋਣਾਂ ਚ ਇਸੇ ਸੀਟ ਕਾਂਗਰਸ ਦੇ ਸੁਨੀਲ ਜਾਖੜ ਜਿੱਤ ਗਏ ਸਨ ਜਦਕਿ ਭਾਜਪਾ ਵਲੋਂ ਉਤਾਰੇ ਗਏ ਸਵਰਨ ਸਾਲਾਰੀਆ ਹਾਰ ਗਏ ਸਨ।

 

ਭਾਜਪਾ ਨੇ ਹੁਣ ਲੋਕ ਸਭਾ ਚੋਣਾਂ 2019 ਚ ਗੁਰਦਾਸਪੁਰ ਦੀ ਸੀਟ ਤੋਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਨੀ ਦਿਓਲ ਨੂੰ ਚੋਣ ਮੈਂਦਾਨ ਚ ਆਪਣਾ ਉਮੀਦਵਾਰ ਐਲਾਨਿਆ ਹੈ। ਸਨੀ ਦਿਓਲ ਹੁਣ ਜਿਹੇ ਭਾਜਪਾ ਚ ਸ਼ਾਮਲ ਹੋਏ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vinod Khannas wife supports PM Modi despite ticket to sunny deol fm Gurdaspur