ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਵੋਟਿੰਗ ਦੌਰਾਨ ਕਈ ਥਾਈਂ ਹਿੰਸਾ

ਪੱਛਮੀ ਬੰਗਾਲ ’ਚ ਵੋਟਿੰਗ ਦੌਰਾਨ ਕਈ ਥਾਈਂ ਹਿੰਸਾ

ਲੋਕ ਸਭਾ ਚੋਣਾਂ 2019 ਦੇ ਦੂਜੇ ਗੇੜ ਦੌਰਾਨ ਪੱਛਮੀ ਬੰਗਾਲ ਦੇ ਤਿੰਨ ਸੰਸਦੀ ਹਲਕਿਆਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਲ। ਇਸ ਦੌਰਾਨ ਅੱਜ ਕਈ ਥਾਵਾਂ ਤੋਂ ਹਿੰਸਾ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।

 

 

ਸੀਪੀਆਈ(ਐੱਮ) ਦੇ ਉਮੀਦਵਾਰ ਤੇ ਮੌਜੂਦਾ ਐੱਮਪੀ ਮੁਹੰਮਦ ਸਲੀਮ ਦੀ ਕਾਰ ਉੱਤੇ ਅੱਜ ਇਸਲਾਮਪੁਰ ਵਿਖੇ ਹਮਲਾ ਕੀਤਾ ਗਿਆ। ਰਾਏਗੰਜ ਸੀਟ ਲਈ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸ੍ਰੀਮਤੀ ਦੀਪਾ ਦਾਸਮੁਨਸ਼ੀ ਨਾਲ ਹੈ।

 

 

ਸ੍ਰੀ ਸਲੀਮ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਕਾਰ ਉੱਤੇ ਹਮਲਾ ਹੋਇਆ, ਤਦ ਪੁਲਿਸ ਤੱਕ ਪਹੁੰਚ ਕੀਤੀ ਗਈ ਪਰ ਉਸ ਨੇ ਕੁਝ ਨਹੀਂ ਕੀਤਾ। ਇਸ ਹਮਲੇ ਲਈ ਉਨ੍ਹਾਂ ਦੀ ਪਾਰਟੀ ਸੀਪੀਆਈ(ਐੱਮ) ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਉੱਤੇ ਦੋਸ਼ ਲਾਇਆ ਹੈ।

 

 

ਦੀਪਾ ਦਾਸਮੁਨਸ਼ੀ ਸਾਲ 2009 ਤੋਂ 2014 ਤੱਕ ਰਾਏਗੰਜ ਸੀਟ ਤੋਂ ਲੋਕ ਸਭਾ ਮੈਂਬਰ ਰਹੇ ਹਨ। ਉਨ੍ਹਾਂ ਦੇ ਪਤੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਿਯਰੰਜਨ ਦਾਸਮੁਨਸ਼ੀ 1999 ਤੋਂ ਲੈ ਕੇ 2009 ਤੱਕ ਇਸੇ ਹਲਕੇ ਤੋਂ ਐੱਮਪੀ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violence mars polling in West Bengal