ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਵੇਕ ਓਬਰਾਏ ਨੇ ਚੋਣ ਕਮਿਸ਼ਨ ਨੂੰ ਦਿੱਤਾ ‘ਕਾਰਣ ਦੱਸੋ’  ਨੋਟਿਸ ਦਾ ਜਵਾਬ

ਵਕੀਲ ਹਿਤੇਸ਼ ਜੈਨ ਚੋਣ ਕਮਿਸ਼ਨ ਦੇ ਦਫ਼ਤਰ ਵਿੱਚ 'ਕਾਰਣ ਦੱਸੋ' ਨੋਟਿਸ ਦਾ ਜਵਾਬ ਦਾਖ਼ਲ ਕਰਵਾ ਕੇ ਆਉਂਦੇ ਹੋਏ

ਬਾਲੀਵੁੱਡ ਦੇ ਅਦਾਕਾਰ ਵਿਵੇਕ ਓਬਰਾਏ ਦੇ ਵਕੀਲ ਹਿਤੇਸ਼ ਜੈਨ ਨੇ ਅੱਜ ਚੋਣ ਕਮਿਸ਼ਨ ’ਚ ਪੁੱਜ ਕੇ ‘ਕਾਰਣ ਦੱਸੋ’ ਨੋਟਿਸ ਦਾ ਜਵਾਬ ਦਿੱਤਾ। ਇਹ ਨੋਟਿਸ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਸੀ।

 

 

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਇੱਕ ਫ਼ਿਲਮ ਬਣ ਰਹੀ ਹੈ ਤੇ ਵਿਵੇਕ ਓਬਰਾਏ ਨੇ ਇਸ ਫ਼ਿਲਮ ਵਿੱਚ ਸ੍ਰੀ ਮੋਦੀ ਦਾ ਕਿਰਦਾਰ ਨਿਭਾਇਆ ਹੈ।

 

 

ਚੋਣ ਕਮਿਸ਼ਨ ਨੇ ਸ੍ਰੀ ਵਿਵੇਕ ਓਬਰਾਏ ਨੂੰ ਇਹ ਨੋਟਿਸ ਜਾਰੀ ਕਰ ਕੇ ਕਿਹਾ ਸੀ ਕਿ ਇਹ ਦੱਸਿਆ ਜਾਵੇ ਕਿ ‘ਤੁਹਾਡੀ ਫ਼ਿਲਮ ਕਿਵੇਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ।’

 

 

ਵਕੀਲ ਸ੍ਰੀ ਹਿਤੇਸ਼ ਜੈਨ ਨੇ ਅੱਜ ਚੋਣ ਕਮਿਸ਼ਨ ਦਫ਼ਤਰ ’ਚੋਂ ਵਾਪਸੀ ਸਮੇਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕਮਿਸ਼ਨ ਸਾਹਵੇਂ ਪੇਸ਼ ਕੀਤੇ ਜਵਾਬ ਵਿੱਚ ਕਿਹਾ ਹੈ ਕਿ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vivek Oberoi replies Show Cause Notice of EC