ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜੇ ਪੜਾਅ ਲਈ ਵੋਟਿੰਗ ਜਾਰੀ, ਵੋਟ ਪਾਉਣ ਤੋਂ ਪਹਿਲਾਂ ਮੋਦੀ ਮਾਂ ਨੂੰ ਮਿਲਣ ਪੁੱਜੇ

ਤੀਜੇ ਪੜਾਅ ਦੀ ਵੋਟਿੰਗ ਸ਼ੁਰੂ, ਵੋਟ ਤੋਂ ਪਹਿਲਾਂ ਮੋਦੀ ਮਾਂ ਨੂੰ ਮਿਲਣ ਪੁੱਜੇ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚ ਅੱਜ ਸਭ ਤੋਂ ਜ਼ਿਆਦਾ 14 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 117 ਸੀਟਾਂ ਉਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਨੂੰ ਮਿਲਣ ਪਹੁੰਚੇ। ਉਥੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

 

ਇਸ ਪੜਾਅ ਦੀਆਂ ਸਭ ਤੋਂ ਜ਼ਿਆਦਾ ਅਗਨੀ ਪ੍ਰੀਖਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਹੈ।  ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਉਹ ਲਾਲ ਕ੍ਰਿਸ਼ਨ ਅਡਵਾਨੀ ਦੀ ਸੀਟ ਗਾਂਧੀਨਗਰ ਤੋਂ ਮੈਦਾਨ ਵਿਚ ਹਨ। ਉਥੇ, ਰਾਹੁਲ ਗਾਂਧੀ ਪਹਿਲੀ ਵਾਰ ਦੱਖਣੀ ਰਾਜ ਕੇਰਲ ਦੇ ਵਾਏਨਾਡ ਤੋਂ ਕਿਸਮਤ ਆਜਮਾ ਰਹੇ ਹਨ। ਪਾਰਟੀ ਪ੍ਰਧਾਨ ਦੇ ਤੌਰ ਉਤੇ ਵੀ ਰਾਹੁਲ ਅਤੇ ਸ਼ਾਹ ਲਈ ਇਹ ਪਹਿਲੀ ਲੋਕ ਸਭਾ ਚੋਣ ਹੈ।

 

ਮੁਲਾਇਵ ਪਰਿਵਾਰ ਦੀ ਸਾਖ ਵੀ ਇਸ ਪੜਾਅ ਵਿਚ ਦਾਅ ਉਤੇ ਹੈ। ਮੁਲਾਇਮ ਸਿੰਘ ਖੁਦ ਮੈਨਪੁਰੀ ਤੋਂ ਮੈਦਾਨ ਵਿਚ ਹਨ ਅਤੇ ਧਰਮਿੰਦਰ ਯਾਦਵ ਬਦਾਯੂੰ ਅਤੇ ਅਕਸ਼ੈ ਯਾਦਵ ਫਿਰੋਜਾਬਾਦ ਤੋਂ ਕਿਸਮਤ ਅਾਜਮਾ ਰਹੇ ਹਨ। ਅਕਸ਼ੈ ਨੂੰ ਫਿਰੋਜਾਬਾਦ ਵਿਚ ਚਾਚਾ ਸ਼ਿਵਪਾਲ ਯਾਦਵ ਚੁਣੌਤੀ ਦੇ ਰਹੇ ਹਨ। ਪੀਲੀਭੀਤ ਤੋਂ ਵਰੁਣ ਗਾਂਧੀ, ਬਰੇਲੀ ਤੋਂ ਸੰਤੋਸ਼ ਗੰਗਵਾਰ, ਮਧੇਪੁਰਾ ਤੋਂ ਸ਼ਰਦ ਯਾਦਵ ਅਤੇ ਪੱਪੂ ਯਾਦਵ ਵੀ ਚੋਣ ਮੈਦਾਨ ਵਿਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Voting begins for third phase