ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਖ਼ਤਮ, ਬੰਗਾਲ ’ਚ ਸਭ ਤੋਂ ਵੱਧ

1 / 2ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਖ਼ਤਮ, ਬੰਗਾਲ ’ਚ ਸਭ ਤੋਂ ਵੱਧ

2 / 2ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਖ਼ਤਮ, ਬੰਗਾਲ ’ਚ ਸਭ ਤੋਂ ਵੱਧ

PreviousNext

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ (4th Phase Voting) ਸੋਮਵਾਰ ਸ਼ਾਮ 6 ਵਜੇ ਖ਼ਤਮ ਹੋ ਗਈ। ਅੱਜ ਸੋਮਵਾਰ ਨੂੰ 9 ਸੂਬਿਆਂ ਦੀ 72 ਸੀਟਾਂ ਲਈ ਤੇ ਵੋਟਾਂ ਪਈਆਂ। ਵੋਟਿੰਗ ਦੌਰਾਨ ਪੱਛਮੀ ਬੰਗਾਲ ਚ ਕਈ ਵੋਟਿੰਗ ਕੇਂਦਰਾਂ ਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ ਜਿਸ ਚ ਇਕ ਵਿਅਕਤੀ ਵੀ ਜ਼ਖਮੀ ਹੋ ਗਿਆ ਜਦਕਿ ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਬਾਬੁਲ ਸੁਪ੍ਰੀਓ ਦੀ ਕਾਰ ਚ ਭੰਨਤੋੜ ਕੀਤੀ ਗਈ। ਦੂਜੇ ਪਾਸੇ ਓਡੀਸ਼ਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਮਹਾਰਾਸ਼ਟਰ ਚ ਈਵੀਐਮ ਚ ਤਕਨੀਕੀ ਖ਼ਰਾਬੀ ਆਉਣ ਦੇ ਮਾਮਲੇ ਸਾਹਮਣੇ ਆਏ ਜਿਸ ਕਾਰਨ ਵੋਟਿੰਗ ਚ ਦੇਰੀ ਹੋਈ।

 

ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਤਕ ਲਗਭਗ 60 ਫੀਸਦ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਪੱਛਮੀ ਬੰਗਾਲ ਚ 76 ਫੀਸਦ ਵੋਟਾਂ ਪਈਆਂ। ਇਸ ਦੌਰਾਨ ਮੁੰਬਈ ਦੀ ਲੋਕ ਸਭਾ ਸੀਟਾਂ ’ਤੇ ਫ਼ਿਲਮੀ ਸਿਤਾਰਿਆਂ ਦੀ ਰੱਜ ਕੇ ਦਿਲਚਸਪੀ ਰਹੀ। ਇਸ ਵਾਰ ਕਨੱਈਆ ਕੁਮਾਰ, ਗਿਰਿਰਾਜ ਸਿੰਘ, ਪੂਨਮ ਮਹਾਜਨ, ਉਰਮਿਲਾ ਮਾਤੋਂਡਕਰ ਸਮੇਤ ਕਈ ਉਮੀਦਵਾਰਾਂ ਦੀ ਕਿਸਮਤ ਈਵੀਐਮ ਚ ਬੰਦ ਹੋ ਗਈ।

 

ਮਹਾਰਾਸ਼ਟਰ ਦੀ 17, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ 13-13, ਪੱਛਮੀ ਬੰਗਾਲ ਦੀ 8, ਮੱਧ ਪ੍ਰਦੇਸ਼ ਤੇ ਓਡੀਸ਼ਾ ਦੀ 6-6, ਬਿਹਾਰ ਦੀ 5 ਅਤੇ ਝਾਰਖੰਡ ਦੀ 3 ਸੀਟਾਂ ਤੇ ਅੱਜ ਵੋਟਾਂ ਪਈਆਂ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਅਨੰਤਨਾਗ ਲੋਕ ਸਭਾ ਸੀਟ ਤੇ ਕੁਲਗਾਮ ਜ਼ਿਲ੍ਹੇ ਚਵੀ ਵੋਟਾਂ ਪਈਆਂ ਹਨ।

 

9 ਸੂਬਿਆਂ ਦੀ 71 ਸੀਟਾਂ ’ਤੇ ਸ਼ਾਮ 6 ਵਜੇ ਤਕ 59.16 ਫੀਸਦ ਪਈਆਂ ਵੋਟਾਂ

 

ਬਿਹਾਰ ਚ 53.67, ਉੱਤਰ ਪ੍ਰਦੇਸ਼ ਚ 53.12, ਝਾਰਖੰਡ ਚ 63.76, ਰਾਜਸਥਾਨ ਚ 62.05, ਮਹਾਰਾਸ਼ਟਰ ਚ 51.28, ਮੱਧ ਪ੍ਰਦੇਸ਼ ਚ 65.86, ਪੱਛਮੀ ਬੰਗਾਲ ਚ 76.63, ਓਡੀਸ਼ਾ ਚ 64.05, ਜੰਮੂ-ਕਸ਼ਮੀਰ ਚ 9.79 ਫੀਸਦ ਵੋਟਾਂ ਪਈਆਂ ਹਨ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting ends in the fourth phase of Lok Sabha elections highest in Bengal