ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਦੇ ਸਾਰੇ ਗੇੜਾਂ ਦੀ ਵੋਟਿੰਗ ਸਮਾਪਤ, 23 ਮਈ ਨੂੰ ਆਉਣਗੇ ਨਤੀਜੇ

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖ਼ਰੀ ਗੇੜ ਵਿੱਚ ਐਤਵਾਰ ਨੂੰ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 59 ਸੀਟਾਂ ਲਈ ਸ਼ਾਮ 6 ਵਜੇ ਤੱਕ 60.21 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਹਾਲਾਂਕਿ ਆਖ਼ਰੀ ਵੋਟ ਫ਼ੀਸਦੀ ਵਿੱਚ ਅਜੇ ਤੱਕ ਕੁੱਝ ਬਦਲਾਅ ਹੋ ਸਕਦਾ ਹੈ।

 

ਚੋਣ ਕਮਿਸ਼ਨ ਅਨੁਸਾਰ ਬਿਹਾਰ ਵਿੱਚ 49.92 ਫ਼ੀਸਦੀ, ਹਿਮਾਚਲ ਪ੍ਰਦੇਸ਼ ਵਿੱਚ 66.18, ਮੱਧ ਪ੍ਰਦੇਸ਼ ਵਿੱਚ 69.38, ਪੰਜਾਬ ਵਿਚ 58.81, ਉੱਤਰ ਪ੍ਰਦੇਸ਼ 'ਚ 54.37, ਪੱਛਮੀ ਬੰਗਾਲ 'ਚ 73.05, ਝਾਰਖੰਡ ਵਿੱਚ 70.5 ਅਤੇ ਚੰਡੀਗੜ੍ਹ ਵਿੱਚ 63.57 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।  ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਗੇ।

 

ਇਸ ਪੜਾਅ ਵਿੱਚ ਉੱਤਰ ਪ੍ਰਦੇਸ਼ ਦੀਆਂ 13 (ਹਾਈ-ਪ੍ਰੋਫ਼ਾਈਲ ਵਾਰਾਣਸੀ ਚੋਣ ਹਲਕੇ ਸਣੇ), ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ ਅੱਠ-ਅੱਠ, ਪੱਛਮੀ ਬੰਗਾਲ ਦੀਆਂ 9, ਝਾਰਖੰਡ ਦੀਆਂ ਤਿੰਨ, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਚੰਡੀਗੜ੍ਹ ਦੀ ਇੱਕ ਅਤੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting for all rounds of Lok Sabha elections ends results will be on May 23