ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੋਟਬੰਦੀ ਕਾਰਨ ਅਰਥਚਾਰੇ ਨੂੰ ਪੁੱਜਾ ਨੁਕਸਾਨ ਦੂਰ ਕਰਾਂਗੇ–ਰਾਹੁਲ ਗਾਂਧੀ

ਨੋਟਬੰਦੀ ਨਾਲ ਹੋਏ ਅਰਥਚਾਰੇ ਨੂੰ ਪੁੱਜਾ ਨੁਕਸਾਨ ਦੂਰ ਕਰਾਂਗੇ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਨਾਲ ਖ਼ਤਮ ਕਰਵਾ ਦਿੱਤਾ ਸੀ, ਉਹ ਸਭ ਮੁੜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਗ਼ਰੀਬਾਂ–ਵਿਰੋਧੀ ਫ਼ੈਸਲੇ ਲਏ ਹਨ।


 

ਭਾਰਤ ਦੀਆਂ 17ਵੀਂਆਂ ਆਮ ਚੋਣਾਂ ਤੋਂ ਪਹਿਲਾਂ ਖ਼ਬਰ ਏਜੰਸੀ ਪੀਟੀਆਈ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ‘ਨਿਆਇ’ ਸਕੀਮ ਦਾ ਮਕਸਦ ਜਿੱਥੇ ਭਾਰਤ ਦੇ 20 ਫ਼ੀ ਸਦੀ ਬੇਹੱਦ ਗ਼ਰੀਬ ਪਰਿਵਾਰਾਂ ਨੂੰ ਧਨ ਦੇਣਾ ਹੈ, ਉੱਥੇ ਹੀ ਨੋਟਬੰਦੀ ਕਾਰਨ ਹੋਣ ਦੇਸ਼ ਦੇ ਅਰਥਚਾਰੇ ਦੀ ਮੁੜ ਮਦਦ ਕਰਨਾ ਹੈ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਨੋਟਬੰਦੀ ਤੇ ਭੈੜੇ ਤਰੀਕੇ ਲਾਗੂ ਕੀਤੇ ‘ਗੱਬਰ ਸਿੰਘ ਟੈਕਸ’ (GST) ਤੇ ਹੋਰ ਨਾਕਾਮ ਨੀਤੀਆਂ ਰਾਹੀਂ ਅਰਥ–ਵਿਵਸਥਾ ’ਚੋਂ ਸਾਰਾ ਧਨ ਹੀ ਬਾਹਰ ਕੱਢ ਦਿੱਤਾ। ਇਸ ਨਾਲ ਗ਼ੈਰ–ਰਸਮੀ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

 

 

ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਘੱਟੋ–ਘੱਟ ਆਮਦਨ 12 ਹਜ਼ਾਰ ਰੁਪਏ ਵਾਲੀ ਯੋਜਨਾ ਦਾ ਨਾਂਅ ‘ਨਿਆਇ’ ਭਾਵ ‘ਇਨਸਾਫ਼’ ਇਸ ਲਈ ਰੱਖਿਆ ਹੈ ਕਿਉਂਕਿ ਪਿਛਲੇ ਪੰਜ ਵਰਿ੍ਹਆਂ ਦੌਰਾਨ ਗ਼ਰੀਬ ਲੋਕਾਂ ਤੋਂ ਇਨਸਾਫ਼ ਦੂਰ ਹੋ ਗਿਆ ਹੈ। ਛੋਟੇ ਤੇ ਦਰਮਿਆਨੇ ਕਾਰੋਬਾਰਾਂ ਤੋਂ ਕਾਰੋਬਾਰ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਜੋ ਕੁਝ ਵੀ ਗ਼ਰੀਬਾਂ ਤੋਂ ਖੋਹ ਲਿਆ ਹੈ, ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਉਹ ਸਭ ਉਨ੍ਹਾਂ ਨੂੰ ਵਾਪਸ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We shall compensate the loss caused due to demonetisation Rahul Gandhi