ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸੀਂ ਲੁਟੇਰੇ ਤੇ ਝੂਠੇ ਚੌਕੀਦਾਰ ਨੂੰ ਸੱਤਾ–ਸਿਆਸਤ ਤੋਂ ਬੇਦਖ਼ਲ ਕਰਦਾਂਗੇ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਤੇਜ਼ ਕਰਦਿਆਂ ‘ਲੁਟੇਰਾ ਤੇ ਝੂਠਾ ਚੌਕੀਦਾਰ’ ਆਖਿਆ ਜਿਸ ਨੇ ਨੋਟਬੰਦੀ ਦੌਰਾਨ ਲੋਕਾਂ ਦਾ ਪੈਸਾ ਲੁੱਟ ਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਨੇ ਕਿਸਾਨਾਂ ਤੇ ਮੱਧਮ ਵਰਗਾਂ ਨੂੰ ਅਣਗੋਲਿਆ ਕੀਤਾ ਕਿਉਂਕਿ ਉਹ ਸਾਢੇ ਚਾਰ ਸਾਲ ਦੁਨੀਆ ਦਾ ਦੌਰਾ ਕਰਨ ਚ ਰੁੱਝੇ ਰਹੇ ਤੇ ਚੋਣਾਂ ਤੋਂ ਪਹਿਲਾਂ ਝੂਠ ਬੋਲ ਰਹੇ ਹਨ।

 

ਮਮਤਾ ਬੈਨਰਜੀ ਨੇ ਮੋਦੀ ਦੇ ਨਾਂ ’ਤੇ ਫ਼ਿਲਮ, ਟੀਵੀ ਸੀਰੀਅਲ ਬਣਾਉਣ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਮੋਦੀ ਸੋਚਦੇ ਹਨ ਕਿ ਉਹ ਮਹਾਤਮਾ ਗਾਂਧੀ ਅਤੇ ਬੀ ਆਰ ਅੰਬੇਦਕਰ ਤੋਂ ਵੱਡੀ ਹਸਤੀ ਹਨ।

 

ਕੂਚਬਿਹਾਰ ਜ਼ਿਲ੍ਹੇ ਚ ਐਤਵਾਰ ਨੂੰ ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੇ ‘ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਮੋਦੀ ਦੇ ਡਰ ਦੀ ਮਾਨਸਿਕਤਾ ਨਾਲ ਪੀੜਤ ਹਨ’ ’ਤੇ ਪਲਟਵਾਰ ਕਰਦਿਆਂ ਬੈਨਰਜੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਧਮਕਾਉਣ ਨਹੀਂ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਹੋਵੇਗੀ।

 

ਮਮਤਾ ਨੇ ਅੱਗੇ ਕਿਹਾ, ਨੋਟਬੰਦੀ ਦੇ ਨਾਂ ਤੇ ਉਨ੍ਹਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਤੇ ਹੁਣ ਚੋਣਾਂ ਤੋਂ ਪਹਿਲਾ ਉਚ ਚੌਕੀਦਾਰ ਬਣੇ ਹੋਏ ਹਨ। ਇਹ ਚੌਕੀਦਾਰ ਲੁਟੇਰਾ ਤੇ ਝੂਠਾ ਹੈ। ਉਹ ਚੋਣਾਂ ਚ ਲੋਕਾਂ ਦਾ ਪੈਸਾ ਵਰਤ ਰਹੇ ਹਨ। ਦੇਸ਼ ਨੂੰ ਲੁੱਟਣ ਮਗਰੋਂ ਉਹ ਕਿਸਾਨਾਂ ਨੂੰ 1000, 2000 ਰੁਪਏ ਦੇਣ ਦਾ ਵਾਅਦਾ ਕਰ ਰਹੇ ਹਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਆਪਣੇ ਜੀਵਨ ਚ ਅਜਿਹਾ ਝੂਠਾ ਪ੍ਰਧਾਨ ਮੰਤਰੀ ਕਦੇ ਨਹੀਂ ਦੇਖਿਆ।

 

ਮਮਤਾ ਨੇ ‘ਚੌਕੀਦਾਰ ਲੁਟੇਰਾ ਹੈ’ ਦਾ ਨਾਅਰਾ ਲਗਾਇਆ ਤੇ ਮੋਦੀ ਦੇ ਵਾਰੋ ਵਾਰ ਹੋਣ ਵਾਲੇ ਵਿਦੇਸ਼ੀ ਦੌਰਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਨੇ ਲੰਘੇ 5 ਸਾਲਾਂ ਚ ਦੰਗੇ ਕਰਾਉਣ ਤੇ ਲੋਕਾਂ ਦਾ ਪੈਸਾ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ।

 

ਬੈਨਰਜੀ ਨੇ ਕਿਹਾ, ਉਹ ਪੰਜ ਸਾਲ ਦੌਰਾਨ ਸਾਢੇ ਚਾਰ ਸਾਲ ਦੁਨੀਆ ਘੁੰਮਦੇ ਰਹੇ। ਜਦੋਂ ਦੇਸ਼ ਭਰ ਚ ਕਿਸਾਨ ਖੁੱਦਕੁਸ਼ੀ ਕਰ ਰਹੇ ਸਨ ਤਾਂ ਉਹ ਕੀ ਕਰ ਰਹੇ ਸੀ? ਜਦੋਂ ਨੋਟਬੰਦੀ ਕਾਰਨ ਲੋਕ ਮਰ ਰਹੇ ਸਨ ਤਾਂ ਕਰੋੜਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਤਾਂ ਉਹ ਕੀ ਕਰ ਕਰ ਰਹੇ ਸਨ?"

 

ਭਾਜਪਾ ਦੇ ਸੋਮਵਾਰ (8 ਅਪ੍ਰੈਲ) ਨੂੰ ਜਾਰੀ ਚੋਣ ਮਨੋਰਥ–ਪੱਤਰ ਦੀ ਤਿੱਖੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਦੁਆਰਾ ਸੱਤਾ ਚ ਆਈ ਤਾਂ ਉਹ ਯੋਗ ਨਾਗਰਿਕਤਾਂ ਨੂੰ ਸ਼ਰਣਾਰਥੀਆਂ ਚ ਤਬਦੀਲ ਕਰ ਦੇਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We will throw the dacoit and liar Chowkidar out power and politics Says Mamata Banerjee