ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਦੀ ਪੀਐਮ ਮੋਦੀ ਨੂੰ ਕੋਇਲਾ ਮਾਫ਼ੀਆ ’ਤੇ ਲਲਕਾਰ

ਲੋਕਾਂ ਸਭਾ ਚੋਣਾਂ ਦੇ ਆਖੜੀ ਗੇੜ ਪੁੱਜ ਚੁੱਕੇ ਸਿਆਸੀ ਪਲਟਵਾਰ ਆਪਣੀਆਂ ਹੀ ਹੱਦਾਂ ਪਾਰ ਕਰਨ ਦੀ ਹੱਦ ’ਤੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਵੀਰਵਾਰ ਨੂੰ ਸੂਬੇ ਦੇ ਬਾਂਕੁਰਾ ਇਲਾਕੇ ਚ ਰੈਲੀ ਕਰਦਿਆਂ ਪੀਐਮ ਨਰਿੰਦਰ ਮੋਦੀ ਨੂੰ ਲਲਕਾਰ ਮਾਰੀ ਹੈ।

 

ਮਮਤਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਚੁਣੌਤੀ ਦਿੰਦੀ ਹਾਂ ਕਿ ਜੇਕਰ ਤੁਸੀਂ ਸਾਡਿਆਂ ਚੋਂ ਕਿਸੇ ਦੇ ਕੋਇਲਾ ਮਾਫ਼ੀਆ ਦਾ ਹਿੱਸਾ ਬਣਨ ਦੀ ਗੱਲ ਸਾਬਿਤ ਕਰ ਦਿੰਦੇ ਹੋ ਤਾਂ ਮੈਂ ਆਪਣੇ ਸਾਰੇ 42 ਉਮੀਦਵਾਰਾਂ ਦੇ ਨਾਂ ਵਾਪਸ ਲੈ ਲਵਾਂਗੀ ਪਰ ਜੇਕਰ ਤੁਸੀਂ ਝੂਠ ਬੋਲ ਰਹੇ ਹੋ ਤਾਂ ਕੰਨ ਫੜ ਕੇ ਜਨਤਾ ਸਾਹਮਣੇ 100 ਬੈਠਕਾਂ ਕਰਨੀਆਂ ਪੈਣਗੀਆਂ।

 

ਦੱਸ ਦੇਈਏ ਕਿ ਇਕ ਰੈਲੀ ਚ ਪੀਐਮ ਮੋਦੀ ਨੇ ਮਮਤਾ ਤੇ ਕੋਇਲਾ ਮਾਫੀਆ ਨੂੰ ਖੜਾ ਕਰਨ ਦਾ ਦੋਸ਼ ਲਗਾਇਆ ਸੀ ਜਿਸ ਤੇ ਮਮਤਾ ਨੇ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ। ਮੋਦੀ ਨੇ ਕਿਹਾ ਸੀ ਕਿ ਪੱਛਮੀ ਬੰਗਾਲ ਚ ਹੁਣ ਤਕ ਸਾਰੀਆਂ ਸਰਕਾਰਾਂ ਨੇ ਕੋਇਆ ਮਾਫੀਆ ਨੂੰ ਖੜਾ ਕਰ ਦਿੱਤਾ ਹੈ ਤੇ ਤ੍ਰਿਣਮੂਲ ਕਾਂਗਰਸ ਵਾਲਿਆਂ ਨੇ ਤਾਂ ਮਾਫੀਆ ਨੂੰ ਹੀ ਸਰਕਾਰ ਦਾ ਹਿੱਸਾ ਬਣਾ ਲਿਆ ਹੈ।

 

 

ਖਿਚੜੀ ਵਾਲੀ ਮਹਾਮਿਲਾਵਟੀ ਸਰਕਾਰ ਤੋਂ ਚੌਕਸ ਰਹਿਣ ਲੋਕ: PM ਮੋਦੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:West Bengal CM Mamata Banerjee challenge to PM Modi in Bankura rally