ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਤੋਂ ਪਹਿਲਾਂ WhatsApp ਨੇ ਦਿੱਤੀ ਯੂਜ਼ਰਸ ਨੂੰ ਵੱਧ ਤਾਕਤ

ਲੋਕ ਸਭਾ ਚੋਣਾਂ ਤੋਂ ਪਹਿਲਾਂ WhatsApp ਨੇ ਦਿੱਤੀ ਯੂਜ਼ਰਸ ਨੂੰ ਵੱਧ ਤਾਕਤ

2019 ਦੀਆਂ ਆਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਦਰਸ਼ਤਾ ਲਿਆਉਣ ਦੇ ਜਤਨਾਂ ਅਧੀਨ ਵ੍ਹਟਸਐਪ (WhatsApp) ਨੇ ਇੱਕ ਨਵੀਂ ਪਹਿਲ ਕੀਤੀ ਹੈ। ਕੰਪਨੀ ਯੂਜ਼ਰਸ ਨੂੰ ਇਹ ਤੈਅ ਕਰਨ ਦੀ ਸਹੂਲਤ ਦੇਣ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਸੇ ਵ੍ਹਟਸਐਪ ਗਰੁੱਪ ਵਿੱਚ ਜੋੜਿਆ ਜਾ ਸਕਦਾ ਹੈ ਜਾਂ ਨਹੀਂ।

 

 

ਫ਼ੇਸਬੁੱਕ ਦੀ ਮਾਲਕੀ ਵਾਲੀ ਸੋਸ਼ਲ–ਮੀਡੀਆ ਕੰਪਨੀ ਵ੍ਹਟਸਐਪ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ – ‘ਵ੍ਹਟਸਐਪ ਗਰੁੱਪ ਪਰਿਵਾਰਕ ਮੈਂਬਰਾਂ, ਦੋਸਤਾਂ, ਸਾਥੀ ਮੁਲਾਜ਼ਮਾਂ, ਸਹਿਪਾਠੀਆਂ ਤੇ ਹੋਰਨਾਂ ਜਾਣਕਾਰਾਂ ਨਾਲ ਜੁੜਨ ਦਾ ਮਾਧਿਅਮ ਬਣਿਆ ਰਹੇਗਾ। ਕਿਉਂਕਿ ਲੋਕ ਅਹਿਮ ਵਿਚਾਰ–ਵਟਾਂਦਰੇ ਲਈ ਗਰੁੱਪ ਵਿੱਚ ਜੁੜਦੇ ਹਨ, ਉਨ੍ਹਾਂ ਆਪਣੇ ਅਨੁਭਵ ਬਾਰੇ ਵੱਧ ਕੰਟਰੋਲ ਦੀ ਮੰਗ ਕੀਤੀ ਸੀ।’

 

 

ਕੰਪਨੀ ਨੇ ਪ੍ਰਾਈਵੇਸੀ ਸੈਟਿੰਗ ਵਿੱਚ ਇੱਕ ਨਵੇਂ ਫ਼ੀਚਰ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਖਪਤਕਾਰ/ਯੂਜ਼ਰ ਇਹ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕਿਸੇ ਵ੍ਹਟਸਐਪ ਗਰੁੱਪ ਵਿੱਚ ਕੌਣ ਜੋੜ ਸਕਦਾ ਹੈ। ਇਸ ਲਈ ਤਿੰਨ ਵਿਕਲਪ ਦਿੱਤੇ ਗਏ ਹਨ। ਪਹਿਲੇ ਵਿਕਲਪ ਅਧੀਨ ਖਪਤਕਾਰ ਨੂੰ ਕੋਹੀ ਵੀ ਕਿਸੇ ਗਰੁੱਪ ਵਿੱਚ ਨਹੀਂ ਜੋੜ ਸਕਦਾ। ਦੂਜੇ ਵਿਕਲਪ ਅਧੀਨ ਖਪਤਕਾਰ ਨੂੰ ਸਿਰਫ਼ ਉਹੀ ਲੋਕ ਗਰੁੱਪ ਵਿੱਚ ਜੋੜ ਸਕਦੇ ਹਨ, ਜੋ ਪਹਿਲਾਂ ਤੋਂ ਉਨ੍ਹਾਂ ਦੀ ਕਾਂਟੈਕਟ ਸੂਚੀ ਵਿੱਚ ਜੁੜੇ ਹੋਏ ਹਨ। ਤੀਜੇ ਵਿਕਲਪ ਵਿੱਚ ਹਰੇਕ ਨੂੰ ਗਰੁੱਪ ਵਿੱਚ ਜੋੜਨ ਦੀ ਸਹੂਲਤ ਦਿੱਤੀ ਗਈ ਹੈ।

 

 

ਹਾਲੇ ਤੱਕ ਕਿਸੇ ਵੀ ਖਪਤਕਾਰ/ਯੂਜ਼ਰ ਜਾਂ ਵਰਤੋਂਕਾਰ ਨੂੰ ਕੋਈ ਵੀ ਵ੍ਹਟਸਐਪ ਗਰੁੱਪ ਵਿੱਚ ਜੋੜ ਸਕਦਾ ਸੀ। ਇਨ੍ਹਾਂ ਤੋਂ ਇਲਾਵਾ ਵ੍ਹਟਸਐਪ ਨੇ ਇੱਕ ਹੋਰ ਫ਼ੀਚਰ ਦੀ ਵੀ ਸ਼ੁਰੂਆਤ ਕੀਤੀ ਹੈ। ਜੇ ਕੋਈ ਤੁਹਾਨੂੰ ਕਿਸੇ ਗਰੁੱਪ ਵਿੱਚ ਜੋੜਦਾ ਹੈ, ਤਾਂ ਪ੍ਰਾਈਵੇਟ ਚੈਟ ਰਾਹੀਂ ਇਸ ਦਾ ਲਿੰਕ ਤੁਹਾਨੂੰ ਮਿਲੇਗਾ। ਜੇ ਤੁਸੀਂ ਤਿੰਨ ਦਿਨਾਂ ਦੇ ਅੰਦਰ ਉਹ ਸੱਦਾ ਪ੍ਰਵਾਨ ਕਰ ਲੈਂਦੇ ਹੋ, ਤਾਂ ਤੁਸੀਂ ਉਸ ਗਰੁੱਪ ਵਿੱਚ ਸ਼ਾਮਲ ਹੋ ਜਾਓਗੇ। ਜੇ ਤੁਸੀਂ ਤਿੰਨ ਦਿਨਾਂ ਤੱਕ ਉਹ ਸੱਦਾ ਪ੍ਰਵਾਨ ਨਾ ਕੀਤਾ, ਤਾਂ ਉਹ ਆਪਣੇ–ਆਪ ਖ਼ਤਮ ਹੋ ਜਾਵੇਗਾ।

 

 

ਕੰਪਨੀ ਨੇ ਕਿਹਾ ਕਿ ਇਨ੍ਹਾਂ ਫ਼ੀਚਰਾਂ ਦੀ ਸ਼ੁਰੂਆਤ ਬੁੱਧਵਾਰ ਤੋਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਆਉਂਦੇ ਹਫ਼ਤੇ ਤੋਂ ਇਹ ਫ਼ੀਚਰ ਦੁਨੀਆ ਭਰ ਵਿੱਚ ਉਪਲਬਧ ਹੋ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WhatsApp provides Users more power before LS Polls