ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਜਦੋਂ ਇਕ MP ਨੇ ਕਰ ਦਿੱਤਾ MLA ਦਾ ਜੂਤ–ਪਤਾਂਗ

ਕਲੈਕਟ੍ਰੇਟ ਸਭਾਗਾਰ ਚ ਬੁੱਧਵਾਰ ਦੀ ਸ਼ਾਮ ਜ਼ਿਲ੍ਹਾ ਯੋਜਨਾ ਕਮੇਟੀ ਦੀ ਬੈਠਕ ਦੌਰਾਨ ਇੰਚਾਰਜ ਮੰਤਰੀ ਆਸ਼ੂਤੋਸ਼ ਟੰਡਨ ਦੇ ਸਾਹਮਣੇ ਹੀ ਖਲੀਲਾਬਾਦ (ਸੰਤਕਬੀਰਨਗਰ) ਦੇ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਤੇ ਮੈਂਹਦਾਵਲ ਦੇ ਵਿਧਾਇਕ ਰਾਕੇਸ਼ ਸਿੰਘ ਬਘੇਲ ਆਪਸ ਚ ਗੁੱਥਮ–ਗੁੱਥੀ ਹੋ ਗਏ।

 

ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਤੇ ਨਾਂ ਲਿਖਣ ਦੀ ਗੱਲ ਤੇ ਦੋਵੇਂ ਇੰਨੇ ਗੁੱਸ ਚ ਭਰ ਗਏ ਕਿ ਇੱਕ ਦੂਜੇ ਨਾਲ ਖੱਬੜ ਗਏ। ਇਸ ਦੌਰਾਨ ਸੰਸਦ ਮੈਂਬਰ ਨੇ ਵਿਧਾਇਕ ਨੂੰ ਖਿੱਚ ਕੇ ਉਸਦੀ ਜੂਤ–ਪਤਾਂਗ ਕਰ ਦਿੱਤੀ ਜਦਕਿ ਵਿਧਾਇਕ ਨੇ ਵੀ ਸੰਸਦ ਮੈਂਬਰ ਨੂੰ ਕਈ ਚਪੇੜਾਂ ਮਾਰ ਛੱਡੀਆਂ।

 

ਲੋਕਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋਣ ਤੋਂ ਪਹਿਲਾਂ ਵਿਕਾਸ ਕਾਰਜਾਂ ਲਈ ਪੇਸ਼ ਕੀਤੇ ਬਜਟ ਸਬੰਧੀ ਬੁਲਾਈ ਗਈ ਇਸ ਮੀਟਿੰਗ ਚ ਦੋਵੇਂ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਸ ਚ ਖੈਬੜ ਪਏ।

 

ਸੰਸਦ ਮੈਂਬਰ ਨੇ ਵਿਧਾਇਕ ਤੇ ਆਪਣੇ ਖੇਤਰ ਚ ਵਿਕਾਸ ਕਾਰਜਾਂ ਤੇ ਸੰਸਦ ਮੈਂਬਰ ਦਾ ਨਾਂ ਨਾ ਲਿਖਵਾਉਣ ਦਾ ਦੋਸ਼ ਲਗਾਇਆ ਜਦਕਿ ਵਿਧਾਇਕ ਨੇ ਵੀ ਸੰਸਦ ਮੈਂਬਰ ਤੇ ਇਹੀ ਦੋਸ਼ ਲਗਾਏ। ਬਹਿਸ ਤਿੱਖੀ ਹੋਣ ਮਗਰੋਂ ਵਿਧਾਇਕ ਨੇ ਸੰਸਦ ਮੈਂਬਰ ਨੂੰ ਥੱਲਿਓਂ ਕੁਝ ਚੁੱਕ ਕੇ ਮਾਰਨ ਦਾ ਆਪਣਾ ਤਿੱਖਾ ਅੰਦਾਜ਼ ਦਿਖਾਇਆ ਜਦਕਿ ਸੰਸਦ ਮੈਂਬਰ ਨੇ ਆਪਣੇ ਕੁਰਸੀ ਛੱਡੀ ਤੇ ਆਪਣੀ ਜੁੱਤੀ ਕੱਢ ਕੇ ਵਿਧਾਇਕ ਦੀ ਜੂਤ–ਪਤਾਂਗ ਕਰ ਦਿੱਤੀ।

 

ਇਸ ਦੇ ਨਾਲ ਹੀ ਵਿਧਾਇਕ ਨੇ ਵੀ ਨਾਲ ਹੀ ਬੈਠੇ ਦੋ ਹੋਰ ਵਿਧਾਇਕਾਂ ਨੂੰ ਧੱਕਾ ਦਿੰਦਿਆਂ ਸੰਸਦ ਮੈਂਬਰ ਨੂੰ ਕਈ ਚਪੇੜਾਂ ਮਾਰ ਦਿੱਤੀਆਂ। ਜਿਸ ਬਾਅਦ ਕਿਸੇ ਤਰ੍ਹਾਂ ਮੌਕੇ ਤੇ ਮੌਜੂਦ ਲੋਕਾਂ ਨੇ ਦੋਹਾਂ ਨੂੰ ਛਡਾਇਆ ਤੇ ਸਿੱਟੇ ਵਜੋਂ ਮੀਟਿੰਗ ਦਾ ਅੰਤ ਇਸ ਜਲੂਸ ਨਾਲ ਪੂਰਾ ਹੋ ਗਿਆ।

 

ਹੁਣ ਦੋਵੇਂ ਆਪੋ ਆਪਣੀ ਗੱਲਤੀ ਲਈ ਸ਼ਰਮਿੰਦਾ ਹਨ ਤੇ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਇਸ ਘਟਨਾ ਨੂੰ ਨੋਟਿਸ ਚ ਲੈਂਦਿਆਂ ਦੋਨਾਂ ਨੂੰ ਸਫਾਈ ਦੇਣ ਲਈ ਪੇਸ਼ ਹੋਣ ਦੀਆਂ ਕਿਆਸਅਰਾਈਆਂ ਜਾਰੀ ਹਨ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When an MP tried to beat the MLA