ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਮੋਦੀ ਸੱਤਾ ਵਿਚ ਵਾਪਸ ਆ ਰਹੇ ਹਨ ਤਾਂ EVM ਗਲਤ ਹੋ ਜਾਂਦੀ ਹੈ : ਰਵੀਸ਼ੰਕਰ

ਜਦੋਂ ਮੋਦੀ ਸੱਤਾ ਵਿਚ ਵਾਪਸ ਆ ਰਹੇ ਹਨ ਤਾਂ EVM ਗਲਤ ਹੋ ਜਾਂਦੀ ਹੈ : ਰਵੀਸ਼ੰਕਰ

ਭਾਜਪਾ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਦੀ ਵਿਸ਼ਵਾਸਯੋਗਤਾ ਉਤੇ ਸਵਾਲ ਚੁੱਕਣ ਲਈ ਵਿਰੋਧੀ ਪਾਰਟੀਆਂ ਦੀ ਮੰਗਲਵਾਰ ਨੂੰ ਆਲੋਚਨਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਜੇਕਰ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਕੇ ਫਿਰ ਤੋਂ ਸਤਾ ਵਿਚ ਲਿਆਉਂਦੀ ਹੈ ਤਾਂ ਉਹ ਹਰ ਨੂੰ ਸਨਮਾਨਪੂਰਵ ਸਵੀਕਾਰ ਕਰਨ। ਭਾਜਪਾ ਆਗੂ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਈਵੀਐਮ ਉਦੋਂ ਠੀਕ ਸੀ ਜਦੋਂ ਮਮਤਾ ਬੈਨਰਜੀ, ਐਨ ਚੰਦਰ ਬਾਬੂ ਨਾਇਡੂ ਅਤੇ ਅਮਰਿੰਦਰ ਸਿੰਘ ਵਰਗੇ ਉਨ੍ਹਾਂ ਦੇ ਆਗੂ ਚੋਣਾਂ ਜਿੱਤੇ ਅਤੇ ਸੱਤਾ ਵਿਚ ਆਏ, ਪ੍ਰੰਤੂ ਜਦੋਂ ਇਹ ਪ੍ਰਤੀਤ ਹੁੰਦਾ ਹੈ ਕਿ ਮੋਦੀ ਸੱਤਾ ਵਿਚ ਵਾਪਸ ਆ ਰਹੇ ਹੈ ਤਾਂ ਮਸ਼ੀਨਾਂ ਗਲਤ ਹੋ ਜਾਂਦੀ ਹੈ।

 

ਭਾਜਪਾ ਬੁਲਾਰੇ ਜੀ ਵੀ ਐਲ ਨਰਸਿਮਹਾ ਰਾਓ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਹਾਰ ਦੇ ਲਈ ਬਹਾਨਾ ਲਭ ਰਹੀਆਂ ਹਨ ਅਤੇ ਉਨ੍ਹਾਂ ਦਾ ਅਚਾਨਕ ਅਵਿਸ਼ਵਾਸ ‘ਹੈਰਾਨੀ ਵਾਲਾ ਅਤੇ ਅਕਲਪਨੀਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਜਿੱਤੇ ਹਨ, ਜਿਵੇਂ ਹਾਲ ਵਿਚ ਸੂਬਾ ਵਿਧਾਨ ਸਭਾ ਚੋਣਾ ਵਿਚ ਹੋਇਆ, ਈਵੀਐਮ ਭਰੋਸੇਮੰਦ ਹੋ ਜਾਂਦੀ ਹੈ। ਪ੍ਰੰਤੂ ਜਦੋਂ ਉਹ ਹਾਰ ਜਾਂਦੇ ਹਨ ਤਾਂ ਉਹ ਉਸ ਉਤੇ ਸਵਾਲ ਚੁੱਕਦੇ ਹਨ। ਈਵੀਐਮ ਉਤੇ ਉਨ੍ਹਾਂ ਦਾ ਇਸ ਤਰ੍ਹਾਂ ਦਾ ਵਿਸ਼ਵਾਸ ਪਾਖੰਡ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When it appears that Modi is coming back in power then EVM goes wrong says Ravishankar Prasad