ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਸੰਗਰੂਰ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ’ਚ ਟਕਰਾਏ ਦੋ ਮਾਨ

…ਜਦੋਂ ਸੰਗਰੂਰ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ’ਚ ਦੋ ਮਾਨ ਟਕਰਾਏ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰੀ ਸਿਮਰਨਜੀਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਭਗਵੰਤ ਮਾਨ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਜ਼ਿਲ੍ਹਾ ਚੋਣ–ਅਧਿਕਾਰੀ ਸ੍ਰੀ ਘਣਸ਼ਿਆਮ ਥੋੜੀ ਕੋਲ ਦਾਖ਼ਲ ਕੀਤੇ।

 

 

ਇਸ ਮੌਕੇ ਸੀਨੀਅਰ ਮਾਨ ਦਾ ਸਾਹਮਣਾ ਜੂਨੀਅਰ ਮਾਨ ਭਾਵ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਭਗਵੰਤ ਮਾਨ ਨਾਲ ਹੋ ਗਿਆ। ਦੋਵੇਂ ਇੱਕ–ਦੂਜੇ ਨੂੰ ਬਹੁਤ ਪਿਆਰ ਨਾਲ ਮਿਲੇ।

…ਜਦੋਂ ਸੰਗਰੂਰ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ’ਚ ਟਕਰਾਏ ਦੋ ਮਾਨ

 

ਸ੍ਰੀ ਭਗਵੰਤ ਮਾਨ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਕੇ ਬਾਹਰ ਆ ਰਹੇ ਸਨ ਤੇ ਤਦ ਹੀ ਸ੍ਰੀ ਸਿਮਰਨਜੀਤ ਸਿੰਘ ਮਾਨ ਉੱਥੇ ਦਾਖ਼ਲ ਹੋਏ। ਦੋਵੇਂ ਇੱਕ–ਦੂਜੇ ਨੂੰ ਵੇਖ ਕੇ ਮੁਸਕਰਾਏ। ਸ੍ਰੀ ਭਗਵੰਤ ਮਾਨ ਨੇ ਸ੍ਰੀ ਸਿਮਰਨਜੀਤ ਸਿੰਘ ਮਾਨ ਦੇ ਪੈਰ ਵੀ ਛੋਹੇ। ਬਾਅਦ ’ਚ ਦੋਵਾਂ ਨੇ ਇੱਕ–ਦੂਜੇ ਨਾਲ ਹੱਥ ਵੀ ਮਿਲਾਏ।

 

 

ਦੋਵੇਂ ਆਗੂਆਂ ਨੇ ਆਪਸ ਵਿੱਚ ਕੁਝ ਗੱਲਬਾਤ ਵੀ ਕੀਤੀ। ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸੀਨੀਅਰ ਮਾਨ ਸਾਹਿਬ ਨੂੰ ਸ਼ੁਭ–ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਕੋਈ ਵੀ ਚੋਣ ਲੜ ਸਕਦਾ ਹੈ।

…ਜਦੋਂ ਸੰਗਰੂਰ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ’ਚ ਟਕਰਾਏ ਦੋ ਮਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Two Manns confronted each other at Sangrur Election Officer Office