ਅਗਲੀ ਕਹਾਣੀ

22 ਮਾਰਚ ਨੂੰ ਦੱਸਾਂਗਾ ਕਿਹੜੀ ਪਾਰਟੀ ’ਚ ਹੋ ਰਿਹਾ ਹਾਂ ਸ਼ਾਮਲ: ਸ਼ਤਰੂਘਨ ਸਿਨਹਾ

ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ (Shatrughan Sinha) ਨੇ ਮੰਗਲਵਾਰ ਨੂੰ ਕਿਹਾ ਕਿ ਉਹ 22 ਮਾਰਚ ਨੂੰ ਇਸ ਗੱਲ ਦਾ ਐਲਾਨ ਕਰਨਗੇ ਕਿ ਉਹ ਕਿਹੜੀ ਪਾਰਟੀ ਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਉਸੇ ਲੋਕ ਸਭਾ ਸੀਟ ਤੋਂ ਚੋਣ ਲੜਣਗੇ ਜਿੱਥੋਂ ਉਹ 2 ਵਾਰ ਜਿੱਤ ਚੁੱਕੇ ਹਨ। ਸ਼੍ਰੀ ਪਟਨਾ ਸਾਹਿਬ ਚ 19 ਮਈ ਨੂੰ ਵੋਟਾਂ ਪੈਣੀਆਂ ਹਨ।

 

ਸ਼ਤਰੂਘਨ ਸਿਨਹਾ ਨੇ ਕਿਹਾ, ਬਸ ਉਡੀਕ ਕਰੋ ਤੇ ਦੋਖੋ। ਕੋਈ ਹੋਰ ਕਿਆਸਅਰਾਈਆਂ ਜ਼ਰੂਰੀ ਨਹੀਂ। ਇਹ 22 ਮਾਰਚ ਨੂੰ ਸਾਫ਼ ਹੋ ਜਾਵੇਗਾ। ਮੇਰਾ ਸਟੈਂਡ ਸਪਸ਼ੱਟ ਹੈ ਕਿ ਮੈਂ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ 2019 ਦੀਆਂ ਆਮ ਚੋਣਾਂ ਲੜਾਂਗਾ।

 

ਪਟਨਾ ਸਾਹਿਬ ਤੋਂ 2 ਵਾਰ ਸੰਸਦ ਮੈਂਬਰ ਰਹੇ ਸ਼ਤਰੂਘਨ ਸਿਨਹਾ ਨੇ ਦਾਅਵਾ ਕੀਤਾ ਕਿ ਉਹ ਕਿਤੋਂ ਵੀ ਚੋਣ ਜਿੱਤ ਸਕਦੇ ਹਨ ਪਰ ਪਟਨਾ ਸਾਹਿਬ ਉਨ੍ਹਾਂ ਦੇ ਦਿਲ ਦੇ ਨੇੜੇ ਹੈ।

 

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਪਟਨਾ ਸਾਹਿਬ ਤੋਂ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਸੀ। ਸ਼ਤਰੂਘਨ ਸਿਨਹਾ ਨੇ ਜੇਡੀਯੂ ਦੇ ਉਮੀਦਵਾਰ ਗੋਪਾਲ ਪ੍ਰਸਾਦ ਸਿਨਹਾ ਨੂੰ ਲਗਭਗ 4 ਲੱਖ ਵੋਟਾਂ ਨਾਲ ਹਰਾਇਆ ਸੀ।

 

ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਸ਼ਤਰੂਘਨ ਸਿਨਹਾ ਨੂੰ 4,85,905 ਵੋਟਾਂ ਮਿਲੀਆਂ ਸਨ ਤੇ ਦੂਜੇ ਪਾਸੇ ਗੋਪਾਲ ਪ੍ਰਸਾਦ ਸਿਨਹਾ ਨੂੰ 91,024 ਵੋਟਾਂ ਮਿਲੀਆਂ ਸਨ।

 

ਇਸੇ ਤਰ੍ਹਾਂ ਸਾਲ 2009 ਚ ਹੋਈਆਂ ਲੋਕ ਸਭਾ ਚੋਣਾਂ ਚ ਸ਼ਤਰੂਘਨ ਸਿਨਹਾ ਨੂੰ 3,16,549 ਵੋਟਾਂ ਮਿਲੀਆਂ ਸਨ ਤੇ ਦੂਜੇ ਪਾਸੇ ਸ਼ੇਖਰ ਸੂਮਨ ਕਾਂਗਰਸ ਦੀ ਟਿਕਟ ਤੇ ਚੋਣਾਂ ਲੜੇ ਸਨ। ਉਨ੍ਹਾਂ ਨੂੰ 61,308 ਵੋਟਾਂ ਮਿਲੀਆਂ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Which party i will be joining tell on March 22 Shatrughan Sinha