ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਿਸ ਨੇ ਲਿਆ ਸੀ ਪ੍ਰਿਅੰਕਾ ਗਾਂਧੀ ਦੇ ਵਾਰਾਨਸੀ ਤੋਂ ਚੋਣ ਨਾ ਲੜਨ ਦਾ ਫ਼ੈਸਲਾ?

​​​​​​​ਕਿਸ ਨੇ ਲਿਆ ਸੀ ਪ੍ਰਿਅੰਕਾ ਗਾਂਧੀ ਦੇ ਵਾਰਾਨਸੀ ਤੋਂ ਚੋਣ ਨਾ ਲੜਨ ਦਾ ਫ਼ੈਸਲਾ?

ਕੱਲ੍ਹ ਵੀਰਵਾਰ ਤੱਕ ਆਮ ਤੌਰ ‘ਤੇ ਇਹੋ ਸਮਝਿਆ ਜਾ ਰਿਹਾ ਸੀ ਕਿ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਹੀ ਵਾਰਾਨਸੀ ਲੋਕ ਸਭਾ ਹਲਕੇ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨਗੇ।  ਪਰ ਕੱਲ੍ਹ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਪ੍ਰਿਅੰਕਾ ਗਾਂਧੀ ਵਾਰਾਨਸੀ ਤੋਂ ਚੋਣ ਨਹੀਂ ਲੜਨਗੇ।

 

 

ਇਸ ਬਾਰੇ ਸੀਨੀਅਰ ਕਾਂਗਰਸੀ ਆਗੂ ਸੈਮ ਪਿਤਰੌਦਾ ਨੇ ਅੱਜ ਦੱਸਿਆ ਕਿ ਵਾਰਾਨਸੀ ਤੋਂ ਚੋਣ ਨਾ ਲੜਨ ਦਾ ਫ਼ੈਸਲਾ ਉਨ੍ਹਾਂ ਖ਼ੁਦ ਲਿਆ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਖ਼ਰੀ ਫ਼ੈਸਲਾ ਪ੍ਰਿਅੰਕਾ ਗਾਂਧੀ ਉੱਤੇ ਛੱਡ ਦਿੱਤਾ ਸੀ। ਬਾਅਦ ’ਚ ਪ੍ਰਿਅੰਕਾ ਗਾਂਧੀ ਨੇ ਸੋਚਿਆ ਕਿ ਉਨ੍ਹਾਂ ਕੋਲ ਹਾਲੇ ਕਈ ਜ਼ਿੰਮੇਵਾਰੀਆਂ ਹਨ ਤੇ ਇੱਕ ਸੀਟ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਥਾਂ ਉਨ੍ਹਾਂ ਦੇ ਹੱਥ ਵਿੱਚ ਜੋ ਕੰਮ ਹੈ, ਉਸ ਉੱਤੇ ਧਿਆਨ ਲਾਇਆ ਜਾਵੇ ਤੇ ਇਹ ਉਨ੍ਹਾਂ (ਪ੍ਰਿਅੰਕਾ ਗਾਂਧੀ) ਦਾ ਹੀ ਫ਼ੈਸਲਾ ਸੀ।

 

 

ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ – ‘ਬੀਤੇ ਪੰਜ ਵਰਿ੍ਹਆਂ ਦੌਰਾਨ ਦੇਸ਼ ਦੀ ਹਾਲਤ ਬਹੁਤ ਵਿਗੜੀ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਜਵਾਨ ਦੇਸ਼ ਹੈ, ਜਿੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਬਹੁਤ ਵੱਡੀ ਚੁਣੌਤੀ ਹੈ ਅਤੇ ਕਾਂਗਰਸ ਨੂੰ ਇਹ ਕੰਮ ਆਉਂਦਾ ਹੈ।’

 

 

ਸ੍ਰੀ ਪਿਤਰੌਦਾ ਨੇ ਅੱਜ ਕਾਂਗਰਸ ਹੈੱਡਕੁਆਰਟਰਜ਼ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਪੰਜ ਵਰਿ੍ਹਆਂ ਵਿੱਚ ਅਸੀਂ ਵੇਖਿਆ ਕਿ ਬਹੁਤ ਸਾਰੇ ਵਾਅਦੇ ਕੀਤੇ ਗਏ … 100 ਸਮਾਰਟ ਸਿਟੀਜ਼ ਬਣਾਉਣ, 10 ਕਰੋੜ ਰੁਜ਼ਗਾਰ ਦੇਣ ਤੇ ਕਾਲਾ ਧਨ ਵਾਪਸ ਲਿਆਉਣ ਦੇ ਪਰ ਜਦੋਂ ਅਸੀਂ ਇਸ ਸਰਕਾਰ ਦਾ ਰਿਕਾਰਡ ਵੇਖਦੇ ਹਾਂ, ਤਾਂ ਇਹ ਸਪੱਸ਼ਟ ਹੋ ਜਾਦਾ ਹੈ ਕਿ ਬਹੁਤ ਸਾਰੇ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਨਹੀਂ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who decided Priyanka Gandhi would not contest polls from Varanasi