ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ਕਿਸ ਦੀ ਝੋਲੀ ਪਾਉਣਗੇ ਵੋਟਰ? 

1 / 3ਰਵਨੀਤ ਸਿੰਘ ਬਿੱਟੂ

2 / 3ਮਹੇਸ਼ ਇੰਦਰ ਸਿੰਘ ਗਰੇਵਾਲ

3 / 3 ਸਿਮਰਜੀਤ ਸਿੰਘ ਬੈਂਸ

PreviousNext

ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਲੋਕ ਇਨਸਾਫ਼ ਪਾਰਟੀ ਤੋਂ ਸਿਮਰਜੀਤ ਸਿੰਘ ਬੈਂਸ ਚੋਣ ਮੈਦਾਨ ਵਿੱਚ ਹਨ। ਇਸ ਵਾਰ ਆਮ ਆਦਮੀ ਪਾਰਟੀ ਦੀ ਕੋਈ ਲਹਿਰ ਨਾ ਹੋਣ ਕਾਰਨ ਇਥੇ ਤ੍ਰਿਕੋਣਾ ਮੁਕਾਬਲਾ ਕਾਂਗਰਸ,  ਲੋਕ ਇਨਸਾਫ਼ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਹੈ। 

 

ਲੋਕ ਸਭਾ ਹਲਕਾ ਲੁਧਿਆਣਾ ਉੱਤੇ ਹੁਣ ਤੱਕ 15 ਲੋਕ ਸਭਾ ਚੋਣਾਂ ਵਿੱਚ ਇਥੇ 8 ਵਾਰ ਕਾਂਗਰਸ ਜਿੱਤ ਚੁੱਕੀ ਹੈ ਜਦਕਿ 6 ਵਾਰ ਅਕਾਲੀ ਦਲ ਇਸ ਸੀਟ ਉੱਤੇ ਜਿੱਤ ਦਰਜ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ ਇੱਕ ਵਾਰ ਅਕਾਲੀ ਦਲ (ਅੰਮ੍ਰਿਤਸਰ) ਵੀ ਇਸ ਸੀਟ ਉੱਤੇ ਜਿੱਤ ਦਾ ਝੰਡਾ ਲਹਿਰਾ ਚੁੱਕੇ ਹਨ।  

 

ਲੋਕ ਸਭਾ ਚੋਣਾਂ 2014 ਦੌਰਾਨ ਤ੍ਰਿਕੋਣੇ ਮੁਕਾਬਲੇ ਵਿੱਚ 19709 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਇਹ ਤ੍ਰਿਕੋਣਾ ਮੁਕਾਬਲਾ ਰਵਨੀਤ ਸਿੰਘ ਬਿੱਟੂ (ਕਾਂਗਰਸ) ਅਤੇ ਮਨਪ੍ਰੀਤ ਸਿੰਘ ਇਯਾਲੀ (ਸ਼੍ਰੋਮਣੀ ਅਕਾਲੀ ਦਲ) ਸਣੇ ਆਪ ਵੱਲੋਂ ਉਤਾਰੇ ਹਰਵਿੰਦਰ ਸਿੰਘ ਫੂਲਕਾ ਨਾਲ ਹੋਇਆ ਸੀ। 

 

ਰਵਨੀਤ ਸਿੰਘ ਬਿੱਟੂ ਨੂੰ 3,00,459 ਵੋਟਾਂ, ਮਨਪ੍ਰੀਤ ਸਿੰਘ ਇਯਾਲੀ ਨੂੰ 2,56,590 ਵੋਟਾਂ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ 2,80,750 ਵੋਟਾਂ ਮਿਲੀਆਂ ਸਨ।
 

 

ਲੋਕ ਸਭਾ ਚੋਣਾਂ 2009 ਵਿੱਚ ਮੁਨੀਸ਼ ਤਿਵਾੜੀ (ਕਾਂਗਰਸ) ਨੇ 1,13,706 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਤਿਵਾੜੀ ਨੂੰ 4,49,264 ਵੋਟਾਂ ਮਿਲੀਆਂ ਸਨ। ਵਿਰੋਧੀ ਪਾਰਟੀ ਦੇ ਗੁਰਚਰਨ ਸਿੰਘ ਗਾਲਿਬ (ਸ਼੍ਰੋਮਣੀ ਅਕਾਲੀ ਦਲ) ਨੂੰ 3,35,559 ਵੋਟਾਂ ਮਿਲੀਆਂ ਸਨ। 

 

ਲੋਕ ਸਭਾ ਹਲਕਾ ਲੁਧਿਆਣਾ ਵਿੱਚ 14 ਵਿਧਾਨ ਸਭਾ ਦੇ ਹਲਕੇ ਹਨ। ਇਨ੍ਹਾਂ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਲੁਧਿਆਣਾ ਦੱਖਣੀ, ਲੁਧਿਆਣਾ ਕੇਂਦਰੀ, ਆਤਮਾ ਨਗਰ, ਗਿੱਲ, ਦਾਖਾ, ਜਗਰਾਉਂ, ਪਾਇਲ, ਸਾਹਨੇਵਾਲ, ਰਾਏਕੋਟ, ਸਮਰਾਲ ਅਤੇ ਖੰਨਾ ਸ਼ਾਮਲ ਹਨ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who will get the seat of Lok Sabha constituency Ludhiana