ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੋਈ ਜਿੰਨੀਆਂ ਮਰਜ਼ੀ ਗਾਲ਼ਾਂ ਕੱਢੇ, ਪਰਵਾਹ ਨਾ ਕਰੋ: ਨਰਿੰਦਰ ਮੋਦੀ

​​​​​​​ਕੋਈ ਜਿੰਨੀਆਂ ਮਰਜ਼ੀ ਗਾਲ਼ਾਂ ਕੱਢੇ, ਪਰਵਾਹ ਨਾ ਕਰੋ: ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਪਾਰਟੀ ਦੇ ਬੂਥ–ਪ੍ਰਧਾਨਾਂ ਨੂੰ ਆਲੋਚਨਾਵਾਂ ਤੋਂ ਬੇਪਰਵਾਹ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਕੋਈ ਮੋਦੀ ਨੂੰ ਕਿੰਨੀਆਂ ਵੀ ਗਾਲ਼ਾਂ ਕੱਢੇ, ਚਿੰਤਾ ਨਾ ਕਰੋ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕੂੜਾ–ਕਰਕਟ ਵਿੱਚੋਂ ਕਮਲ ਖਿੜਾਉਣਾ ਜਾਣਦੇ ਹਲ।

 

 

ਸ੍ਰੀ ਮੋਦੀ ਨੇ ਇਸ ਮੌਕੇ ਇੱਕ ਕਿੱਸਾ ਵੀ ਸੁਣਾਇਆ ਕਿ ਇੱਕ ਵਾਰ ਇੱਕ ਸੱਜਣ ਜਾ ਰਹੇ ਸਨ। ਲੋਕ ਬਹੁਤ ਗਾਲ਼ਾਂ ਦੇ ਰਹੇ ਸਨ। ਉਹ ਸੁਣ ਰਹੇ ਸਨ। ਲੋਕ ਹੱਥ ਲੰਮਾ ਕਰ ਕੇ ਉਸ ਨੂੰ ਗਾਲ਼ਾਂ ਦੇ ਰਹੇ ਸਨ ਤੇ ਉਹ ਅੱਗੇ ਵਧਦੇ ਜਾ ਰਹੇ ਸਨ। ਇੱਕ ਥਾਂ ਲੋਕਾਂ ਨੇ ਉਸ ਤੋਂ ਪੁੱਛਿਆ ਇੰਨੇ ਜਣੇ ਤੁਹਾਨੂੰ ਗਾਲ਼ਾਂ ਕੱਢ ਰਹੇ ਹਨ। ਤੁਹਾਨੂੰ ਚੋਰ ਆਖ ਰਹੇ ਹਨ ਪਰ ਤੁਹਾਨੂੰ ਕੋਈ ਚਿੰਤਾ ਹੀ ਨਹੀਂ ਹੈ। ਤੁਹਾਡੇ ਉੱਤੇ ਕੋਈ ਅਸਰ ਹੀ ਨਹੀਂ ਹੈ।

 

 

ਸ੍ਰੀ ਮੋਦੀ ਨੇ ਆਪਣਾ ਕਿੱਸਾ ਜਾਰੀ ਰੱਖਦਿਆਂ ਅੱਗੇ ਕਿਹਾ ਕਿ ਉਸ ਸੱਜਣ ਨੇ ਤਦ ਜਵਾਬ ਦਿੱਤਾ ਕਿ ਤੁਸੀਂ ਬਾਜ਼ਾਰ ਵਿੱਚ ਕੁਝ ਵੀ ਲੈਣ ਲਈ ਜਾਓਗੇ ਤੇ ਲਏ ਬਿਨਾ ਆਓਗੇ, ਤਾਂ ਤੁਹਾਡੇ ਘਰ ਕੁਝ ਕੀ ਕੁਝ ਆਵੇਗਾ? ਜਿਸ ਨੇ ਨੇ ਜੋ ਦੇਣਾ ਹੈ, ਦਿੰਦਾ ਰਹੇ। ਜੇ ਮੇਰੀ ਜੇਬ ਵਿੱਚ ਜਗ੍ਹਾ ਹੀ ਨਹੀਂ, ਮੈਂ ਕੁਝ ਵੀ ਨਹੀਂ ਲਿਜਾਂਦਾ। ਮੈਂ ਤਾਂ ਆਪਣੀ ਮਸਤੀ ਵਿੱਚ ਜਾ ਰਿਹਾ ਹਾਂ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਭਾਜਪਾ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਜਿਸ ਨੇ ਜੋ ਵੀ ਗਾਲ਼ਾਂ ਕੱਢਣੀਆਂ ਹਨ, ਉਹ ਸਾਰੀਆਂ ਤੁਸੀਂ ਮੋਦੀ ਦੇ ਖਾਤੇ ਵਿੱਚ ਪੋਸਟ ਕਰ ਦੇਵੋ। ਮੈਂ ਗੰਦੀ ਤੋਂ ਗੰਦੀ ਚੀਜ਼ ਤੋਂ ਵੀ ਖਾਦ ਬਣਾਉਂਦਾ ਹਾਂ। ਕਿੰਨਾ ਹੀ ਗੰਦਾ ਕੂੜਾ–ਕਰਕਟ ਹੋਵੇ, ਮੈਂ ਉਸ ਤੋਂ ਖਾਦ ਬਣਾਉਂਦਾ ਹਾਂ ਤੇ ਉਸੇ ਨਾਲ ਕਮਲ ਖਿੜਾਉਂਦਾ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whosoever abuses me dont worry Narendra Modi