ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INTERVIEW: ਏਅਰਕ੍ਰਾਫ਼ਟ ਕੈਰੀਅਰ ਉੱਤੇ ਕੋਈ ਕਿਉਂ ਛੁੱਟੀ ਮਨਾਉਣ ਜਾਵੇਗਾ: ਰਾਹੁਲ ਗਾਂਧੀ

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਨਿਆ ਹੈ ਕਿ ਉਹ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਾਲ ਆਈਐਨਐਸ ਵਿਰਾਟ ਉੱਤੇ ਗਏ ਸਨ। ਪਰ ਉਹ ਛੁੱਟੀ ਮਨਾਉਣ ਲਈ ਨਹੀਂ, ਬਲਕਿ ਉਹ ਅਧਿਕਾਰਿਤ ਦੌਰਾ ਸੀ। ਹਿੰਦੁਸਤਾਨ ਟਾਇਮਜ਼ ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਖ਼ਰ ਕੋਈ ਏਅਰਕ੍ਰਾਫ਼ਟ ਕੈਰੀਅਰ (aircraft carrier) ਉੱਤੇ ਛੁੱਟੀ ਕਿਉਂ ਮਨਾਏਗਾ? ਇਹ ਕੋਈ ਕਰੂਜ਼ ਨਹੀਂ ਹੈ।


 
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਏਅਰਕ੍ਰਾਫ਼ਟ ਕੈਰੀਅਰ ਆਈਐਨਐਸ ਵਿਰਾਟ ਅਤੇ ਇਸ ਦੇ ਕਰਮੀਆਂ ਦੀ ਵਰਤੋਂ ਨਿੱਜੀ ਛੁੱਟੀਆਂ ਮਨਾਉਣ ਲਈ ਕੀਤੀ ਸੀ।  

 

ਰਾਹੁਲ ਗਾਂਧੀ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਪਿਤਾ ਉੱਤੇ ਕੀਤੇ ਹਮਲਾ ਦਾ ਜਵਾਬ ਨਹੀਂ ਦੇਣਾ ਚਾਹੁੰਦੇ। 

 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿੰਨਾ ਮੋਦੀ ਮੇਰੇ ਪਿਤਾ, ਦਾਦੀ ਅਤੇ ਪੜ੍ਹਦਾਦਾ ਬਾਰੇ ਸੋਚਦੇ ਹਨ, ਉਨਾ ਮੈਂ ਨਹੀਂ ਸੋਚਦਾ ਹਾਂ।  ਉਨ੍ਹਾਂ  ਨੂੰ ਲੱਗਦਾ ਹੈ ਕਿ ਇਹ ਅਜਿਹਾ ਮੁੱਦਾ ਹੈ ਜਿਥੇ ਉਹ ਛੁਪ ਸਕਦੇ ਹਨ। ਉਨ੍ਹਾਂ ਨੂੰ ਇਸ ਲਈ ‘ਬੈਸਟ ਆਫ਼ ਲਕ’

 

ਉਥੇ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਸੀਐਮ ਦੀ ਉਸ ਗੱਲ ਦਾ ਜਵਾਬ ਵੀ ਦਿੱਤਾ ਜਿਸ ਵਿੱਚ ਅਰਵਿੰਦ ਕੇਜਰੀਵਾਲ ਕੇ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦਿਵਾਉਣ ਉੱਤੇ ਸਹਿਮਤੀ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁੱਦੇ ਲਈ ਸਮੱਰਥਨ ਕਰਨਗੇ, ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਅਗਲਾ ਪੀਐਮ ਕੌਣ ਬਣੇਗਾ, ਇਹ ਫ਼ੈਸਲਾ ਕਰਨ ਦਾ ਹੱਕ ਜਨਤਾ ਦਾ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why would one holiday on an aircraft carrier says Rahul Gandhi