ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EC ਨੂੰ ਮੋਦੀ ਦੀਆਂ ਰੈਲੀਆਂ ਦੇ ਖਰਚੇ ਦਾ ਵੇਰਵਾ ਮੰਗਣ ਨੂੰ ਕਹਾਂਗੇ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਭਾਜਪਾ ’ਤੇ ਆਮ ਚੋਣਾਂ ਚ ਵੋਟਾਂ ਖਰੀਦਣ ਲਈ ਪੈਸੇ ਵੰਡਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਚ ਹੋਏ ਖਰਚ ਦਾ ਵੇਰਵਾ ਮੰਗਣ ਦੀ ਅਪੀਲ ਕਰੇਗੀ।

 

ਮਮਤਾ ਨੇ ਇਹ ਵੀ ਮੰਗ ਕੀਤੀ ਕਿ ਮੋਦੀ ਦੀ ਵਾਰਾਨਸੀ ਤੋਂ ਉਮੀਦਵਾਰੀ ਰੱਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਆਪਣੇ ਹਲਫ਼ਨਾਮੇ ਚ ਕਈ ਥਾਵਾਂ ’ਤੇ ‘ਨਹੀਂ’ ਪਤਾ ਲਿਖਿਆ ਹੈ।

 

ਮਿਦਨਾਪੁਰ ਚ ਕਈ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ, ‘ਭਾਜਪਾ ਲੋਕਾਂ ਨੂੰ ਆਪਣੀ ਰੈਲੀਆਂ ਚ ਲਿਆਉਣ ਲਈ ਹਜ਼ਾਰਾਂ ਰੁਪਏ ਵੰਡ ਰਹੀ ਹੈ ਜਦਕਿ ਵੋਟ ਵੀ ਖਰੀਦ ਰਹੀ ਹੈ। ਮਮਤਾ ਨੇ ਦਾਅਵਾ ਕੀਤਾ, ਮੋਦੀ ਨੇ ਆਪਣੇ ਪੂਰੇ ਜੀਵਨ ਚ ਕਦੇ ਆਪਣੀ ਮਾਂ ਜਾਂ ਆਪਣੀ ਪਤਨੀ ਦਾ ਸਤਿਕਾਰ ਨਹੀਂ ਕੀਤਾ। ਤੁਸੀਂ ਆਪਣੀ ਪਤਨੀ ਨੂੰ ਲੋੜੀਂਦਾ ਸਤਿਕਾਰ ਨਹੀਂ ਦਿੰਦੇ ਤਾਂ ਤੁਸੀਂ ਲੋਕਾਂ ਨੂੰ ਕੀ ਸਤਿਕਾਰ ਦਿਓਗੇ।?’

 

ਮਮਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੋਦੀ ਦੇ ਨਾਮਜ਼ਦਗੀ ਪੱਤਰ ਦਾ ਹਲਫ਼ਨਾਮਾ ਦੇਖਿਆ ਹੈ। ਮਮਤਾ ਨੇ ਦਾਅਵਾ ਕੀਤਾ, ਪੀਐਮ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਦੀ ਚਲ ਅਤੇ ਅਚੱਲ ਜਾਇਦਾਦ ਬਾਰੇ ਜਾਣਕਾਰੀ ਨਹੀਂ। ਮੈਨੂੰ ਅਜਿਹੀ ਟਿੱਪਣੀ ਕਰਨਾ ਚੰਗਾ ਨਹੀਂ ਲੱਗਦਾ ਪਰ ਉਹ ਜਿਸ ਪੱਧਰ ਤੇ ਉਤਰੇ ਹਨ ਉਸ ਨੇ ਮੈਨੂੰ ਬੋਲਣ ਲਈ ਮਜਬੂਰ ਕੀਤਾ।’

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will ask EC to seek expenditure details of PM Narendra Modi rallies Says TMC supremo Mamata Banerjee