ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਅਤੇ ‘ਆਪ’ ਨੇਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ: ਹੰਸ ਰਾਜ ਹੰਸ

ਪੰਜਾਬੀ ਗਾਇਕ ਅਤੇ ਉੱਤਰ ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਆਪਣੇ ਅਕਸ ਨੂੰ ਖ਼ਰਾਬ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ਦੇ ਹੋਰ ਨੇਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ।

 

ਆਪ ਨੇ ਦੋਸ਼ ਲਾਇਆ ਹੈ ਕਿ ਹੰਸ ਨੇ 2014 ਵਿੱਚ ਕਥਿਤ ਤੌਰ ਉਤੇ ਧਰਮ ਪਰਿਵਰਤਨ ਕੀਤਾ ਸੀ, ਇਸ ਲਈ ਉਹ ਉੱਤਰ ਪੱਛਮੀ ਦਿੱਲੀ ਸੁਰੱਖਿਅਤ ਸੀਟ ਤੋਂ ਆਮ ਚੋਣ ਨਹੀਂ ਲੜ ਸਕਦੇ।

 

ਨਿਊਜ ਏਜੰਸੀ ਭਾਸ਼ਾ ਅਨੁਸਾਰ, ਹੰਸ ਨੇ ਇਸ ਦੋਸ਼ ਦਾ ਖੰਡਨ ਕੀਤਾ ਅਤੇ ਕਿਹਾ ਕਿ ਜੇਕਰ ਉਹ ਆਪਣਾ ਧਰਮ ਪਰਿਵਰਤਨ ਕਰਦੇ ਤਾਂ ਉਨ੍ਹਾਂ ਦੇ ਆਪਣੇ ਹੀ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੰਦੇ। ਉਨ੍ਹਾਂ ਕਿਹਾ ਕਿ ਮੈਂ ਇੱਕ ਬਾਲਮੀਕੀ ਪਰਿਵਾਰ ਵਿੱਚ ਜੰਮਿਆ ਹਾਂ ਅਤੇ ਮੇਰੀ ਮਾਂ ਸੰਤ ਬਾਲਮੀਕੀ ਦੀ ਪੂਜਾ ਕਰਦੀ ਹੈ। ਜੇਕਰ ਮੈਂ ਧਰਮ ਪਰਿਵਰਤਨ ਕਰ ਇਸਲਾਮ ਕਬੂਲ ਕਰਦਾ ਤਾਂ ਉਹ (ਮਾਂ) ਮੈਨੂੰ ਮਾਰ ਹੀ ਸੁੱਟਦੀ। 

 

ਹੰਸ ਨੇ ਕਿਹਾ ਕਿ ਕੇਜਰੀਵਾਲ ਸਣੇ ਆਪ ਨੇਤਾਵਾਂ ਤੋਂ ਬੇਹੱਦ ਦੁਖੀ ਹਾਂ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will sue Kejriwal for maligning my image says Hans Raj Hans