ਬਹੁਜਨ ਸਮਾਜ ਪਾਰਟੀ ਦੇ ਸਮਰਥਕ ਨੌਜਵਾਨ ਨੇ ਈਵੀਐੱਮ ’ਤੇ ਗ਼ਲਤ ਬਟਨ ਦੱਬਣ ਉੱਤੇ ਅਜਿਹਾ ਪਛਤਾਵਾ ਕੀਤਾ ਹੈ ਕਿ ਸੁਣ ਕੇ ਲੂੰ–ਕੰਡੇ ਖੜ੍ਹੇ ਹੋ ਜਾਣਗੇ।
ਬੁਲੰਦ ਸ਼ਹਿਰ ਜ਼ਿਲ੍ਹੇ ਦੇ ਸ਼ਿਕਾਰਪੁਰ ਖੇਤਰ ਵਿੱਚ ਇੱਕ ਨੌਜਵਾਨ ਪਵਨ ਕੁਮਾਰ ਤੋਂ ਗ਼ਲਤੀ ਨਾਲ ਈਵੀਐੱਮ ਭਾਵ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (EVM – Electronic Voting Machine) ਉੱਤੇ ਬਸਪਾ ਦੀ ਥਾਂ ਭਾਜਪਾ ਦਾ ਬਟਨ ਦੱਬਿਆ ਗਿਆ। ਗ਼ਲਤ ਵੋਟ ਪੈ ਜਾਣ ਤੋਂ ਦੁਖੀ ਤੇ ਰੋਹ ’ਚ ਆ ਕੇ ਉਸ ਨੌਜਵਾਨ ਨੇ ਗੰਡਾਸੇ ਨਾਲ ਆਪਣੀ ਉਂਗਲ ਹੀ ਵੱਢ ਸੁੱਟੀ।
ਜ਼ਖ਼ਮੀ ਨੌਜਵਾਨ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
22 ਸਾਲਾ ਪਵਨ ਕੁਮਾਰ ਪੁੱਤਰ ਜੈਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਵੋਟ ਪਾਉਣ ਦਾ ਮੌਕਾ ਮਿਲਿਆ। ਹਾਈ ਸਕੂਲ ਪਾਸ ਪਵਨ ਕੁਮਾਰ ਤੇ ਉਸ ਦੇ ਪਿਤਾ ਮਿਹਨਤ–ਮਜ਼ਦੂਰੀ ਕਰਦੇ ਹਨ। ਪਵਨ ਕੁਮਾਰ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ।