ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨ੍ਹੱਈਆ ’ਤੇ ਰਵੀਕਿਸ਼ਨ ਦਾ ਵਾਰ, ਦੇਸ਼ ਦੇ ਟੋਟੇ-ਟੋਟੇ ਬੋਲ ਕੇ ਤੁਸੀਂ ਜਿੱਤ ਨੀ ਸਕਦੇ

ਗੋਰਖ਼ਪੁਰ ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਅਦਾਕਾਰ ਰਵੀ ਕਿਸ਼ਨ ਨੇ ਕਨ੍ਹੱਈਆ ਕੁਮਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਰਵੀ ਕਿਸ਼ਨ ਨੇ ਕਿਹਾ ਕਿ ਤੁਸੀਂ ਦੇਸ਼ ਦੇ ਟੋਟੇ-ਟੋਟੇ ਬੋਲ ਕੇ ਕਦੇ ਜਿੱਤ ਨਹੀਂ ਸਕਦੇ। ਚੋਣ ਪ੍ਰਚਾਰ ਲਈ ਕਨ੍ਹੱਈਆ ਕੁਮਾਰ ਲਈ ਕਈ ਸਖ਼ਸ਼ੀਅਤਾਂ ਵੀ ਬੇਗੂਸਰਾਏ ਪੁੱਜੇ ਸਨ ਪਰ ਫਿਰ ਵੀ ਉਹ ਜਿੱਤ ਨਹੀਂ ਸਕੇ।

 

ਰਵੀ ਕਿਸ਼ਨ ਨੇ ਕਿਹਾ, ਜਦੋਂ ਤੁਸੀਂ ਦੇਸ਼ ਦੇ ਟੋਟੇ-ਟੋਟੇ ਕਹਿੰਦੇ ਹੋ ਤਾਂ ਤੁਸੀਂ ਕਦੇ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦੇ। ਰਾਸ਼ਟਰ ਵਿਰੋਧੀ ਹੋਕ ਕੇ ਦੇਸ਼ ਦੇ ਖਿ਼ਲਾਫ਼ ਬੋਲਣ ਵਾਲੇ ਕਦੇ ਨਹੀਂ ਜਿੱਤ ਸਕਦੇ।

 

ਦੱਸ ਦੇਈਏ ਕਿ ਬਿਹਾਰ ਦੀ ਬੇਗੁਸਰਾਏ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਗਿਰੀਰਾਜ ਸਿੰਘ ਨੇ ਸੀਪੀਆਈ ਦੇ ਕਨ੍ਹੱਈਆ ਕੁਮਾਰ ਨੂੰ ਵੱਡੇ ਫਰਕ ਨਾਲ ਹਰਾਇਆ ਹੈ।

 

ਹਾਰਨ ਮਗਰੋਂ ਕਨ੍ਹੱਈਆ ਨੇ ਟਵੀਟ ਕੀਤਾ ਸੀ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਲੋਕ-ਫਤਵੇ ’ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ। ਚੁਣੇ ਗਏ ਸਾਰੇ ਸੰਸਦ ਮੈਂਬਰਾਂ ਨੂੰ ਮੁਬਾਰਕਾਂ ਤੇ ਚੋਣਾਂ ਦੌਰਾਨ ਸਹਿਯੋਗ ਤੇ ਹਮਾਇਤ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਲੋਕਾਂ ਦੇ ਅਧਿਕਾਰਾਂ ਲਈ ਸਾਡਾ ਸੰਘਰਸ਼ ਜੋਸ਼ ਅਤੇ ਲਗਨ ਦੇ ਨਾਲ ਜਾਰੀ ਰਹੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You will never win by saying desh ke tukde tukde Ravi Kishan jabs Kanhaiya Kumar