ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਸਾਲਾ ਭਾਰਤੀ ਮੁੰਡਾ ਅਮਰੀਕਾ `ਚ ਬਣਿਆ ਇੰਜੀਨੀਅਰ, ਹੁਣ ਪੀ-ਐੱਚਡੀ ਕਰ ਰਿਹੈ

15 ਸਾਲਾ ਭਾਰਤੀ ਮੁੰਡਾ ਅਮਰੀਕਾ `ਚ ਬਣਿਆ ਇੰਜੀਨੀਅਰ, ਹੁਣ ਪੀ-ਅੇੱਚਡੀ ਕਰ ਰਿਹੈ

ਭਾਰਤੀ ਮੂਲ ਦੇ 15 ਸਾਲਾ ਲੜਕੇ ਨੇ ਅਮਰੀਕਾ `ਚ ਬਾਇਓਮੈਡੀਕਲ ਇੰਜੀਨੀਅਰਿੰਗ ਵਿਸ਼ੇ `ਚ ਗ੍ਰੈਜੂਏਸ਼ਨ ਮੁਕੰਮਲ ਕਰ ਲਈ ਹੈ ਅਤੇ ਹੁਣ ਉਹ ਆਪਣੀ ਪੀ-ਐੱਚ.ਡੀ. ਦੀ ਡਿਗਰੀ ਲਈ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ।

ਕੇਰਲ ਮੂਲ ਦੇ ਤਨਿਸ਼ਕ ਅਬਰਾਹਮ ਨਾਂਅ ਦੇ ਇਸ ਲੜਕੇ ਨੇ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਤੋਂ ਗ੍ਰੈਜੂਏਸ਼ਨ ਕੀਤੀ ਹੈ। ਪੀਟੀਆਈ ਨੇ ਫ਼ੌਕਸ 40 ਦੇ ਹਵਾਲੇ ਨਾਲ ਦਿੱਤੀ ਖ਼ਬਰ `ਚ ਕਿਹਾ ਗਿਆ ਹੈ ਕਿ ਉਹ ਇੰਜੀਨੀਅਰ ਬਣ ਕੇ ਹੁਣ ਬੇਹੱਦ ਉਤਸ਼ਾਹਿਤ ਹੈ ਤੇ ਉਸ ਨੂੰ ਆਪਣੀਆਂ ਪ੍ਰਾਪਤੀਆਂ `ਤੇ ਮਾਣ ਹੈ।


ਤਨਿਸ਼ਕ ਦੇ ਮਾਪਿਆਂ ਤਾਜੀ ਅਤੇ ਬਿਜੌਅ ਅਬਰਾਹਮ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ `ਚ ਅਥਾਹ ਜੋਸ਼ ਹੈ ਤੇ ਸਾਨੂੰ ਉਸ ਨਾਲ ਭੱਜ ਕੇ ਅੱਗੇ ਮਿਲਣਾ ਪੈਂਦਾ ਹੈ, ਨਹੀਂ ਤਾਂ ਉਹ ਬਹੁਤ ਅਗਾਂਹ ਲੰਘ ਜਾਂਦਾ ਹੈ।


ਤਨਿਸ਼ਕ ਨੇ ਇੱਕ ਅਜਿਹਾ ਉਪਕਰਨ ਵੀ ਡਿਜ਼ਾਇਨ ਕੀਤਾ ਹੈ, ਜੋ ਅੱਗ ਨਾਲ ਸੜੇ ਮਰੀਜ਼ਾਂ ਨੂੰ ਛੋਹੇ ਬਿਨਾ ਉਨ੍ਹਾਂ ਦੇ ਦਿਲ ਦੀ ਧੜਕਣ ਦੀ ਦਰ ਨਾਪ ਸਕਦਾ ਹੈ।


ਹੁਣ ਤਨਿਸ਼ਕ ਛੇਤੀ ਹੀ ਪੀ-ਐੱਚ.ਡੀ. ਦੀ ਡਿਗਰੀ ਲਈ ਡੇਵਿਸ ਦੀ ਲੈਬ. `ਚ ਹੋਵੇਗਾ ਤੇ ਅੰਤ `ਚ ਮੈਡੀਕਲ ਸਕੂਲ ਜਾਵੇਗਾ। ਉਸ ਨੂੰ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਦੇ ਡੇਵਿਸ ਗ੍ਰੈਜੂਏਟ ਪ੍ਰੋਗਰਾਮ ਵਿੱਚ ਪਹਿਲਾਂ ਹੀ ਪ੍ਰਵਾਨ ਕੀਤਾ ਜਾ ਚੁੱਕਾ ਹੈ; ਜਿੱਥੇ ਉਹ ਅਗਲੇ ਚਾਰ-ਪੰਜ ਸਾਲ ਆਪਣੀ ਐੱਮ.ਡੀ. ਕਰਨ ਵਿੱਚ ਬਿਤਾਏਗਾ।    

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 years old indian american boy became engineer