ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​15 ਸਾਲਾ ਪੰਜਾਬੀ ਮੁੰਡਾ UK ’ਚ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ

​​​​​​​15 ਸਾਲਾ ਪੰਜਾਬੀ ਮੁੰਡਾ UK ’ਚ ਬਣਿਆ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ

ਭਾਰਤੀ ਮੂਲ ਦਾ 15 ਸਾਲਾ ਲੜਕਾ ਇੰਗਲੈਂਡ (UK – ਯੂਨਾਈਟਿਡ ਕਿੰਗਡਮ) ’ਚ ਸਭ ਤੋਂ ਘੱਟ ਉਮਰ ਦਾ ਅਕਾਊਂਟੈਂਟ (ਲੇਖਾਕਾਰ) ਬਣ ਗਿਆ ਹੈ। ਉਸ ਨੇ ਸਕੂਲ ਵਿੱਚ ਰਹਿਣ ਦੌਰਾਨ ਹੀ ਅਕਾਊਂਟੈਂਸੀ ਦੀ ਕੰਪਨੀ ਸਥਾਪਤ ਕੀਤੀ ਹੈ।

 

 

ਦੱਖਣੀ ਲੰਦਨ ’ਚ ਰਹਿਣ ਵਾਲੇ ਰਣਵੀਰ ਸਿੰਘ ਸੰਧੂ ਨੇ ਆਪਣੇ ਲਈ 25 ਸਾਲਾਂ ਦੀ ਉਮਰ ਤੱਕ ਕਰੋੜਪਤੀ ਬਣਨ ਦਾ ਟੀਚਾ ਰੱਖਿਆ ਹੈ। ਸੰਧੂ ਨੇ 12 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ 15 ਸਾਲਾਂ ਦਾ ਉੱਦਮੀ ਆਪਣਾ ਵਧੀਆ ਜੀਵਨ ਜਿਉਂ ਰਿਹਾ ਹੈ ਤੇ ਧਨ ਕਮਾਉਣ ਦਾ ਜਤਨ ਕਰ ਰਿਹਾ ਹੈ।

 

 

ਸਕੂਲੀ ਵਿਦਿਆਰਥੀ ਨੇ ਕਿਹਾ ਕਿ ਉਹ ਬਹੁਤ ਪਹਿਲਾਂ ਤੋਂ ਜਾਣਦਾ ਸੀ ਕਿ ਉਸ ਨੇ ਅਕਾਊਂਟੈਂਟ ਤੇ ਵਿੱਤੀ ਸਲਾਹਕਾਰ ਬਣਨਾ ਹੈ। ਉਸ ਦੇ ਪਿਤਾ ਅਮਨ ਸਿੰਘ ਸੰਧੂ (50) ਇੱਕ ਬਿਲਡਰ ਹਨ ਤੇ ਮਾਂ ਦਲਵਿੰਦਰ ਕੌਰ ਸੰਧੂ ਇੱਕ ਐਸਟੇਟ ਏਜੰਟ ਵਜੋਂ ਕੰਮ ਕਰਦੇ ਹਨ। ਰਣਵੀਰ ਨੇ ਕਿਹਾ ਕਿ ਉਸ ਦੀ ਸਦਾ ਇਹੋ ਖ਼ਾਹਿਸ਼ ਰਹੀ ਹੈ ਕਿ ਉਹ ਖ਼ੂਬ ਪੈਸੇ ਕਮਾਵੇ ਤੇ ਆਪਣਾ ਕਾਰੋਬਾਰ ਪੂਰੇ ਸੰਸਾਰ ਵਿੱਚ ਕਾਇਮ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:15 yr old Punjabi Boy is UK s youngest Accountant