ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵੜਦੇ 19 ਕਾਬੂ, 2 ਭਾਰਤੀ

ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵੜਦੇ 19 ਕਾਬੂ, 2 ਭਾਰਤੀ

ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਘੁਸਦੇ ਦੋ ਭਾਰਤੀਆਂ ਸਮੇਤ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਵਿੱਚ ਯੂ.ਐਸ. ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਮੈਕਸੀਕੋ ਦੀਆਂ ਬੇੜੀਆਂ ਵਿੱਚ ਆ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਉਣ ਤੋਂ ਰੋਕ ਲਿਆ।

 

ਅਮਰੀਕੀ ਕਸਟਮ ਡਿਪਾਰਟਮੈਂਟ (ਸੀਬੀਪੀ) ਨੇ ਦੱਸਿਆ ਕਿ ਅਮਰੀਕੀ ਸਰਹੱਦ ਤੇ ਗਸ਼ਤ ਕਰਨ ਵਾਲੇ ਏਜੰਟਾਂ ਨੇ ਅਮਰੀਕਾ ਦਾਖਲ ਹੋਣ ਲਈ ਮੈਕਸੀਕੋ ਤੋਂ ਆ ਰਹੇ ਜਹਾਜ਼ ਨੂੰ ਵੇਖਿਆ। ਜਿਸ 'ਤੇ ਬਹੁਤ ਸਾਰੇ ਲੋਕ ਸਵਾਰ ਸਨ।ਇਸ ਤੋਂ ਬਾਅਦ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ 19 ਵਿਅਕਤੀਆਂ ਵਿੱਚੋਂ ਦੋ ਤਸਕਰਾਂ ਦੇ ਹੋਣ ਦਾ ਸ਼ੱਕ ਹੈ।

 

ਜਦਕਿ ਫੜੇ ਲੋਕਾਂ ਵਿੱਚੋਂ ਦੋ ਭਾਰਤੀ ਹਨ ਅਤੇ ਬਾਕੀ ਸਾਰੇ ਮੈਕਸੀਕੋ ਦੇ ਨਾਗਰਿਕ ਹਨ.। ਹਾਲਾਂਕਿ ਦੋ ਭਾਰਤੀ ਨਾਗਰਿਕਾਂ ਦੀ ਪਛਾਣ ਨਹੀਂ ਦੱਸੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19 arrested including 2 Indians for illegal entering in america