ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ ਤੱਟ ਤੋਂ ਅਗ਼ਵਾ ਕੀਤੇ 19 ਭਾਰਤੀ ਰਿਹਾਅ

ਨਾਈਜੀਰੀਆ ਤੱਟ ਤੋਂ ਅਗ਼ਵਾ ਕੀਤੇ 19 ਭਾਰਤੀ ਰਿਹਾਅ

ਅਫਰੀਕਾ ਦੇ ਪੱਛਮੀ ਤੱਟ ਕੋਲੋਂ ਪਿਛਲੇ ਮਹੀਨੇ ਵਪਾਰਕ ਸਮੁੰਦਰੀ ਜਹਾਜ਼ ਤੋਂ ਸਮੁੰਦਰੀ ਡਾਕੂਆਂ ਵੱਲੋਂ ਅਗ਼ਵਾ ਕੀਤੇ ਗਏ 19 ਭਾਰਤੀਆਂ ਨੂੰ ਪਿਛਲੇ ਮਹੀਨੇ ਰਿਹਾਅ ਕੀਤਾ ਗਿਆ ਹੈ ਜਦੋਂ ਕਿ ਇਕ ਵਿਅਕਤੀ ਦੀ ਕੈਦ ਵਿੱਚ ਮੌਤ ਹੋ ਗਈ। ਭਾਰਤੀ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਇਥੇ ਦਿੱਤੀ। 15 ਦਸੰਬਰ ਨੂੰ 20 ਭਾਰਤੀ ਅਮਲੇ ਦੇ ਮੈਂਬਰਾਂ ਨੂੰ ਅਫਰੀਕਾ ਦੇ ਪੱਛਮੀ ਤੱਟ ਨੇੜੇ ਜਹਾਜ਼ ਐਮਟੀ ਡਿਊਕ ਤੋਂ ਅਗ਼ਵਾ ਕੀਤਾ ਗਿਆ ਸੀ।
 

ਅਬੂਜਾ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ (19 ਜਨਵਰੀ) ਨੂੰ ਟਵੀਟ ਕੀਤਾ ਕਿ 19 ਭਾਰਤੀ ਨਾਗਰਿਕਾਂ ਨੂੰ ਸ਼ਨਿੱਚਰਵਾਰ ਨੂੰ ਰਿਹਾਅ ਕੀਤਾ ਗਿਆ ਸੀ, ਜਦੋਂਕਿ ਇਕ ਕੈਦੀ ਦੀ ਮੌਤ ਡਾਕੂਆਂ ਵੱਲੋਂ “ਮਾੜੇ ਹਾਲਾਤਾਂ” ਵਿੱਚ ਕੈਦ ਵਿੱਚ ਰੱਖੇ ਜਾਣ ਕਾਰਨ ਹੋਈ ਸੀ। ਭਾਰਤ ਨੇ ਅਗ਼ਵਾ ਭਾਰਤੀਆਂ ਦੀ ਰਿਹਾਈ ਵਿੱਚ ਸਹਿਯੋਗ ਲਈ ਨਾਈਜੀਰੀਆ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

 

 

 

ਭਾਰਤ ਦੇ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਅਤੇ ਹਾਈ ਕਮਿਸ਼ਨ ਨੇ 15 ਦਸੰਬਰ ਨੂੰ ਐਮਵੀ ਡਿਊਕ ਤੋਂ ਅਗ਼ਵਾ ਕੀਤੇ ਗਏ 20 ਭਾਰਤੀ ਮਲਾਹਾਂ ਦੀ ਰਿਹਾਈ ਨੂੰ ਪਹਿਲ ਦਿੱਤੀ ਅਤੇ ਨਾਈਜੀਰੀਆ ਸਰਕਾਰ ਨਾਲ ਨੇੜਿਓਂ ਕੰਮ ਕੀਤਾ। 

 

ਇਹ ਦੁਖਦਾਈ ਗੱਲ ਹੈ ਕਿ ਇਕ ਦੀ ਮਾੜੇ ਹਾਲਾਤਾਂ ਵਿੱਚ ਮੌਤ ਹੋ ਗਈ। ਦੂਤਾਵਾਸ ਉਨ੍ਹਾਂ ਦੀ ਛੇਤੀ ਵਾਪਸੀ ਲਈ ਮਦਦ ਕਰ ਰਿਹਾ ਹੈ। ਅਬੂਜਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਹ ਮਾਮਲਾ ਨਾਈਜੀਰੀਆ ਦੇ ਅਧਿਕਾਰੀਆਂ ਅਤੇ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਨਾਲ ਵੀ ਉਠਾਇਆ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:19 Indians kidnapped by pirates near Nigerian coast released