ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਨੇਡਾ ਦੇ ਸਰੀ 'ਚ 21 ਸਾਲਾ ਪੰਜਾਬੀ ਵਿਦਿਆਰਥਣ ਦਾ ਬੇਹਿਰਮੀ ਨਾਲ ਕਤਲ

ਕੈਨੇਡਾ ਦੇ ਸਰੀ ਵਿੱਚ ਇੱਕ 21 ਸਾਲ ਦੀ ਪੰਜਾਬੀ ਵਿਦਿਆਰਥਣ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਲੜਕੀ ਦੀ ਪਛਾਣ ਜਲੰਧਰ ਦੇ ਲਾਂਬੜਾ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਪ੍ਰਭਲੀਨ ਕੌਰ ਮਠਾਰੂ ਵਜੋਂ ਹੋਈ ਹੈ। 

 

ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਮਠਾਰੂ ਫੋਟੋਗ੍ਰਾਫਰ ਹਨ ਅਤੇ ਇੱਕ ਪੰਜਾਬੀ ਅਖ਼ਬਾਰ ਨਾਲ ਜੁੜੇ ਹੋਏ ਹਨ। ਪ੍ਰਭਲੀਨ ਕੌਰ 2016 ਵਿੱਚ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਈ ਸੀ।

 

ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀਆਂ ਸਹੇਲੀਆਂ ਨਾਲ ਰਹਿੰਦੀ ਸੀ। 21 ਨਵੰਬਰ ਨੂੰ ਘਰ ਵਿੱਚ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। 

ਉਸ ਦੇ ਪਰਿਵਾਰ ਨੇ ਅੱਜ ਸਵੇਰੇ ਕੈਨੇਡੀਅਨ ਪੁਲਿਸ ਨੂੰ ਫ਼ੋਨ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪ੍ਰਭਲੀਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:21-year-old Punjabi girl student murdered in Sarey Canada