ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜਰਸੀ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਨਿਊ ਜਰਸੀ ਸੜਕ ਹਾਦਸੇ ’ਚ ਪੰਜਾਬੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਅਮਰੀਕੀ ਸੂਬੇ ਨਿਊ ਜਰਸੀ ਦੇ ਸ਼ਹਿਰ ਕਾਰਟਰੈਟ ਦੀ ਸਿੱਖ ਸੰਗਤ ਨੇ 11 ਸਾਲਾਂ ਦੇ ਉਸ ਲੜਕੇ ਯਸ਼ਵੀਰ ਸਿੰਘ ਲਈ ਪੌਣੇ ਦੋ ਲੱਖ ਡਾਲਰ ਇਕੱਠੇ ਕੀਤੇ ਹਨ, ਜਿਸ ਦਾ ਸਮੁੱਚਾ ਪਰਿਵਾਰ ਪਿਛਲੇ ਹਫ਼ਤੇ ਇੱਕ ਸੜਕ ਹਾਦਸੇ ’ਚ ਮਾਰਿਆ ਗਿਆ ਹੈ। ਸੋਸ਼ਲ ਮੀਡੀਆ ਉੱਤੇ ਯਸ਼ਵੀਰ ਸਿੰਘ ਲਈ ਸੰਗਤ ਨੇ ਬਾਕਾਇਦਾ ਇੱਕ ਪੇਜ ਸ਼ੁਰੂ ਕੀਤਾ ਸੀ।

 

 

ਇਹ ਰਕਮ ਯਸ਼ਵੀਰ ਸਿੰਘ ਦੇ ਇਲਾਜ ਅਤੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸਸਕਾਰ ਉੱਤੇ ਖ਼ਰਚ ਕੀਤੀ ਜਾਵੇਗੀ।

 

 

ਯਸ਼ਵੀਰ ਸਿੰਘ ਦਾ ਪਰਿਵਾਰ ਮਿਡਲਸੈਕਸ ਕਾਊਂਟੀ ਦੀ ਇੱਕ ਬਰੋ ਕਾਰਟਰੈਟ ਵਿਖੇ ਰਹਿੰਦਾ ਰਿਹਾ ਹੈ। ਉਹ ਬੀਤੇ ਵੀਰਵਾਰ 15 ਅਗਸਤ ਨੂੰ ਜਦੋਂ ਵਰਜੀਨੀਆ ਜਾ ਰਹੇ ਸਨ; ਤਾਂ ਰਾਹ ਵਿੱਚ ਭਿਆਨਕ ਹਾਦਸਾ ਵਾਪਰ ਗਿਆ। ਉਸ ਹਾਦਸੇ ਵਿੱਚ ਯਸ਼ਵੀਰ ਸਿੰਘ ਦੇ ਪਿਤਾ ਗੁਰਮੀਤ ਸਿੰਘ (44), ਮਾਂ ਜਸਲੀਨ ਕੌਰ (38) ਅਤੇ ਉਸ ਦੀ 6 ਸਾਲਾ ਭੈਣ ਚੱਲ ਵਸੇ।

 

 

ਸ੍ਰੀ ਗੁਰਮੀਤ ਸਿੰਘ ਬਹੁਤ ਖ਼ੁਸ਼–ਮਿਜ਼ਾਜ ਵਿਅਕਤੀ ਸਨ। ਯਸ਼ਵੀਰ ਸਿੰਘ ਦੇ ਚੂਲ਼ੇ ਦੀ ਹੱਡੀ ਟੁੱਟੀ ਹੋਈ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਸ ਦੇ ਹੋਰ ਵੀ ਸੱਟਾਂ ਲੱਗੀਆਂ ਹੋਈਆਂ ਹਨ। ਉਸ ਨੂੰ ਹਸਪਤਾਲ ਤੋਂ ਤਾਂ ਛੁੱਟੀ ਮਿਲ ਗਈ ਹੈ। ਉਹ ਇਸ ਵੇਲੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਹੈ।

 

 

'ਨਿਊ ਯਾਰਕ ਪੋਸਟ' ਦੀ ਰਿਪੋਰਟ ਮੁਤਾਬਕ ਜਿਵੇਂ ਹੀ ਯਸ਼ਵੀਰ ਸਿੰਘ ਦੀ ਮਦਦ ਲਈ ਸੋਸ਼ਲ ਮੀਡੀਆ ਉੱਤੇ ਪੇਜ ਸ਼ੁਰੂ ਕੀਤਾ ਗਿਆ ਹੈ, ਤਦ 36 ਘੰਟਿਆਂ ਦੇ ਅੰਦਰ ਹੀ 1.10 ਲੱਖ ਡਾਲਰ ਇਕੱਠੇ ਹੋ ਗਏ ਤੇ ਇਹ ਖ਼ਬਰ ਲਿਖੇ ਜਾਣ ਤੱਕ 1 ਲੱਖ 80 ਹਜ਼ਾਰ ਅਮਰੀਕੀ ਡਾਲਰ ਇਕੱਠੇ ਹੋ ਚੁੱਕੇ ਸਨ।

 

 

ਯਸ਼ਵੀਰ ਸਿੰਘ ਦਾ ਪਰਿਵਾਰ ਪੋਰਟ ਰੀਡਿੰਗ ਸਥਿਤ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਹਰ ਹਫ਼ਤੇ ਜਾਂਦਾ ਸੀ। ਯਸ਼ਵੀਰ ਦੇ ਕੁਝ ਨੇੜਲੇ ਰਿਸ਼ਤੇਦਾਰ ਹੁਣ ਭਾਰਤੀ ਪੰਜਾਬ ਤੋਂ ਨਿਊ ਜਰਸੀ ਪੁੱਜ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Members of a Punjabi family killed in New Jersey road mishap