ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ `ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਨਾਲ ਕੁੱਟਮਾਰ, ਨਸਲੀ ਟਿੱਪਣੀਆਂ ਵੀ ਕੀਤੀਆਂ

ਕੈਲੀਫ਼ੋਰਨੀਆ `ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਨਾਲ ਕੁੱਟਮਾਰ, ਨਸਲੀ ਟਿੱਪਣੀਆਂ ਵੀ ਕੀਤੀਆਂ

ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ 50 ਸਾਲਾਂ ਦੇ ਇੱਕ ਸਿੱਖ ਵਿਅਕਤੀ ਨਾਲ ਘਿਨਾਉਣੀ ਕਿਸਮ ਦੀ ਨਸਲੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਗੋਰਿਆਂ ਨੇ ਸਿੱਖ ਵਿਅਕਤੀ ਨਾਲ ਬਹੁਤ ਜਿ਼ਆਦਾ ਕੁੱਟਮਾਰ ਕੀਤੀ ਤੇ ਉਸ ਨੂੰ ਚੀਕ-ਚੀਕ ਕੇ ਆਖਿਆ,‘ਤੇਰਾ ਇੱਥੇ ਕੋਈ ਸੁਆਗਤ ਨਹੀਂ ਕਰਨ ਲੱਗਾ, ਆਪਣੇ ਦੇਸ਼ ਵਾਪਸ ਚਲਾ ਜਾ।` ਇਹ ਘਟਨਾ ਵਾਪਰੀ ਤਾਂ ਪਿਛਲੇ ਹਫ਼ਤੇ ਹੈ ਪਰ ਇਸ ਦਾ ਪਤਾ ਹੁਣ ਲੱਗਾ ਹੈ।


‘ਸੈਕਰਾਮੈਂਟੋ ਬੀਅ` ਨਾਂਅ ਦੇ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਵਾਰਦਾਤ ਕੈਲੀਫ਼ੋਰਨੀਆ ਦੀ ਕੀਅਸ ਦੇ ਬਾਹਰਵਾਰ ਫ਼ੁਟੇ ਸੜਕ ਦੇ ਵਿਚਕਾਰ ਦਿਹਾਤੀ ਇਲਾਕੇ `ਚ ਵਾਪਰੀ।


50 ਸਾਲਾ ਸਿੱਖ ਪੀੜਤ ਚੋਣਾਂ `ਚ ਖੜ੍ਹੇ ਉਮੀਦਵਾਰ ਦੇ ਬੋਰਡ ਲਾ ਰਿਹਾ ਸੀ, ਜਦੋਂ ਦੋ ਗੋਰੇ ਉੱਥੇ ਪੁੱਜ ਗਏ ਤੇ ਉਸ `ਤੇ ਟਿੱਪਣੀਆਂ ਕਰਨ ਲੱਗ ਪਏ। ਉਨ੍ਹਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਉਸ ਨੂੰ ਜ਼ਖ਼ਮੀ ਹਾਲਤ `ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇੱਕ ਫ਼ੇਸਬੁੱਕ ਪੋਸਟ ਅਨੁਸਾਰ ਤਾਂ ਉਸ ਦੇ ਸਿਰ `ਚ ਰਾਡ ਮਾਰੀ ਗਈ ਹੈ ਪਰ ਦਸਤਾਰ ਕਾਰਨ ਬਚਾਅ ਹੋ ਗਿਆ।


ਪੀੜਤ ਸਿੱਖ ਦੀ ਪਛਾਣ ਜਾਣ-ਬੁੱਝ ਕੇ ਜੱਗ ਜ਼ਾਹਿਰ ਨਹੀਂ ਕੀਤੀ ਗਈ ਪਰ ‘ਸਿ਼ਕਾਗੋ ਟ੍ਰਿਬਿਊਨ` ਨੇ ਪੀੜਤ ਜ਼ਖ਼ਮੀ ਸਿੱਖ ਵਿਅਕਤੀ ਦੀ ਤਸਵੀਰ ਪ੍ਰਕਾਸਿ਼ਤ ਕੀਤੀ ਹੈ। ਸੈਂਟਰਲ ਵੈਲੀ ਦੇ ਸਿੱਖ ਬਹੁਤ ਵਾਰ ਅਜਿਹੇ ਸਥਾਨਕ ਕਿਸਮ ਦੇ ਅਪਰਾਧਾਂ ਬਾਰੇ ਆਪਣੀ ਚਿੰਤਾ ਪ੍ਰਗਟਾ ਚੁੱਕੇ ਹਨ। ਦਰਅਸਲ 9/11 ਦੇ ਹਮਲਿਆਂ ਤੋਂ ਬਾਅਦ ਸਿੱਖਾਂ ਨੂੰ ਮੁਸਲਿਮ ਸਮਝ ਕੇ ਵੀ ਉਨ੍ਹਾਂ `ਤੇ ਬਹੁਤ ਸਾਰੇ ਹਮਲੇ ਹੋਏ ਹਨ। ਬਹੁਤੇ ਅਮਰੀਕਨਾਂ ਨੂੰ ਸਿੱਖ ਦਸਤਾਰ ਤੇ ਅਫ਼ਗ਼ਾਨਾਂ ਤੇ ਹੋਰ ਇਸਲਾਮਿਕ ਦੇਸ਼ਾਂ ਦੀ ਪੱਗ ਵਿਚਾਲੇ ਫ਼ਰਕ ਪਤਾ ਨਹੀਂ ਚੱਲਦਾ   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 year old sikh beaten up in California