ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫ਼ੋਰਨੀਆ ’ਚ 64 ਸਾਲਾ ਪਰਮਜੀਤ ਸਿੰਘ ਦਾ ਕਤਲ

ਕੈਲੀਫ਼ੋਰਨੀਆ ’ਚ 64 ਸਾਲਾ ਪਰਮਜੀਤ ਸਿੰਘ ਦਾ ਕਤਲ

ਅਮਰੀਕੀ ਸੂਬੇ ਕੈਲੀਫ਼ੋਰਨੀਆ ਸਥਿਤ ਟ੍ਰੇਸੀ ਸ਼ਹਿਰ ਦੇ ਗ੍ਰੈਚੇਨ ਟੈਲੀ ਪਾਰਕ ’ਚ 64 ਸਾਲਾਂ ਦੇ ਇੱਕ ਪੰਜਾਬੀ ਪਰਮਜੀਤ ਸਿੰਘ ਦਾ ਕਤਲ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਨੂੰ ਉਦੋਂ ਵਾਪਰੀ, ਜਦੋਂ ਪਰਮਜੀਤ ਸਿੰਘ ਸ਼ਾਮ ਦੀ ਸੈਰ ਕਰ ਰਹੇ ਸਨ। ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਫਿਰ ਇਹ ਭਾਣਾ ਵਰਤ ਗਿਆ।

 

 

‘ਏਬੀਸੀ ਨਿਊਜ਼’ ਦੀ ਰਿਪੋਰਟ ਮੁਤਾਬਕ ਕਿਸੇ ਰਾਹਗੀਰ ਨੇ ਸਭ ਤੋਂ ਪਹਿਲਾਂ ਸ੍ਰੀ ਪਰਮਜੀਤ ਸਿੰਘ ਨੂੰ ਖ਼ੂਨ ਦੇ ਛੱਪੜ ਵਿੱਚ ਪਏ ਵੇਖਿਆ ਤੇ ਉਸ ਨੇ ਪੁਲਿਸ ਨੂੰ 911 ਉੱਤੇ ਕਾਲ ਕੀਤੀ।

 

 

ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਵਿੱਚ ਇੱਕ ਵਿਅਕਤੀ ਬਹੁਤ ਤੇਜ਼ੀ ਨਾਲ ਪਹਿਲਾਂ ਪਾਰਕ ਦੀ ਵਾੜ ਨੂੰ ਪਾਰ ਕਰਦਾ ਹੈ ਤੇ ਫਿਰ ਦੌੜਦਾ ਹੋਇਆ ਅੱਗੇ ਵਧਦਾ ਹੈ। ਪੁਲਿਸ ਨੇ ਹਮਲਾਵਰ ਕਾਤਲ ਦੀ ਭਾਲ਼ ਤੇ ਸ਼ਨਾਖ਼ਤ ਲਈ ਆਮ ਜਨਤਾ ਤੋਂ ਸਹਿਯੋਗ ਮੰਗਿਆ ਹੈ।

 

 

ਪੀਟੀਆਈ ਦੀ ਰਿਪੋਰਟ ਮੁਤਾਬਕ ਸ੍ਰੀ ਪਰਮਜੀਤ ਸਿੰਘ ਦਸਤਾਰਧਾਰੀ ਸਿੱਖ ਸਨ ਤੇ ਉਹ ਰੋਜ਼ਾਨਾ ਦੋ ਵਾਰ ਸੈਰ ਕਰਦੇ ਸਨ। ਕੁਝ ਸਥਾਨਕ ਨਿਵਾਸੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸ੍ਰੀ ਪਰਮਜੀਤ ਸਿੰਘ ਦਾ ਕਤਲ ਉਨ੍ਹਾਂ ਦੀ ਦਸਤਾਰ ਕਾਰਨ ਨਾ ਹੋਇਆ ਹੋਵੇ ਤੇ ਇਹ ਕਿਤੇ ਨਸਲੀ ਨਫ਼ਰਤ ਦਾ ਮਾਮਲਾ ਨਾ ਹੋਵੇ।

 

 

ਪਰ ਜਾਂਚ ਮੁਕੰਮਲ ਹੋਣ ਤੱਕ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਸ੍ਰੀ ਪਰਮਜੀਤ ਸਿੰਘ ਦੇ ਜਵਾਈ ਹਰਨੇਕ ਸਿੰਘ ਕੰਗ ਨੇ ਦੱਸਿਆ ਕਿ ਉਸ ਦੇ ਸਹੁਰਾ ਸ੍ਰੀ ਪਰਮਜੀਤ ਸਿੰਘ ਤਿੰਨ ਕੁ ਸਾਲ ਪਹਿਲਾਂ ਭਾਰਤ ਆਏ ਸਨ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਵਿੱਚ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਹਨ ਪਰ ਇਹ ਜੋ ਕੁਝ ਵੀ ਵਾਪਰਿਆ ਹੈ, ਕਿਸੇ ਵੀ ਤਰ੍ਹਾਂ ਪ੍ਰਵਾਨਗੀਯੋਗ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:64 Year old Paramjit Singh murdered in California