ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੈਜ਼ਨੋ `ਚ 65 ਸਾਲਾ ਪੰਜਾਬੀ ਨੇ ਕੀਤਾ ‘ਕੁੜਮ ਤੇ ਕੁੜਮਣੀ ਨੂੰ ਕਤਲ`

ਦਰਸ਼ਨ ਸਿੰਘ ਧੰਜਣ ਦੀ ਫ਼ਾਈਲ ਫ਼ੋਟੋ

ਦਰਸ਼ਨ ਸਿੰਘ ਧੰਜਣ (65) ਨੂੰ ਇੱਥੇ ਆਪਣੇ ‘ਕੁੜਮ ਤੇ ਕੁੜਮਣੀ ਦੇ ਕਤਲ` ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ, ਜਦੋਂ 59 ਸਾਲਾ ਸ੍ਰੀ ਰਵਿੰਦਰਪਾਲ ਸਿੰਘ ਤੇ ਰਾਜਬੀਰ ਕੌਰ (59) ਨੂੰ ਗੋਲੀਆਂ ਮਾਰੀਆਂ ਗਈਆਂ। ਦੱਸਿਆ ਜਾਂਦਾ ਹੈ ਕਿ ਇਹ ਭਾਣਾ ਪਰਿਵਾਰਕ ਵਿਵਾਦ ਕਾਰਨ ਵਾਪਰਿਆ ਹੈ। ਪੁਲਿਸ ਨੇ ਇਸ ਸਾਰੀ ਘਟਨਾ ਦੀ ਵਿਡੀਓ ਫ਼ੁਟੇਜ ਵੀ ਹਾਸਲ ਕਰ ਲਈ ਹੈ। ‘ਫ਼਼ੋਕਸ 26` ਨੇ ਇਸ ਬਾਰੇ ਪੂਰੀ ਰਿਪੋਰਟ ਪ੍ਰਕਾਸਿ਼ਤ ਕੀਤੀ ਹੈ।


ਫ਼ਰੈਜ਼ਨੋ ਪੁਲਿਸ ਦੇ ਮੁਖੀ ਜੈਰੀ ਡਾਇਰ ਨੇ ਦੱਸਿਆ ਕਿ ਪਤੀ ਤੇ ਪਤਨੀ ਦੋਵੇਂ ਸੋਫਿ਼ਆਂ `ਤੇ ਬੈਠੇ ਸਨ, ਜਦੋਂ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ। ਸ੍ਰੀ ਰਵਿੰਦਰਪਾਲ ਸਿੰਘ ਦੇ ਹੱਥ ਵਿੱਚ ਤਦ ਟੀਵੀ ਦਾ ਰਿਮੋਟ ਕੰਟਰੋਲ ਵੀ ਸੀ।


ਐਤਵਾਰ ਬਾਅਦ ਦੁਪਹਿਰ ਮਕਤੂਲਾਂ ਪਤੀ ਤੇ ਪਤਨੀ ਦੀ ਧੀ ਜਲਦੀਪ ਕੌਰ ਨੇ 911 `ਤੇ ਫ਼ੋਨ ਕਰ ਕੇ ਪੁਲਿਸ ਨੂੰ ਤੁਰੰਤ ਆਰੈਂਜਵੁੱਡ ਡ੍ਰਾਈਵ ਲਾਗੇ ਈਸਟ ਟਾਵਰ ਐਵੇਨਿਊ ਪੁੱਜਣ ਲਈ ਆਖਿਆ। ਜਲਦੀਪ ਕੌਰ ਡਰਦੀ ਮਾਰੀ ਆਪਣੀ ਚਾਰ ਸਾਲਾ ਧੀ ਨੂੰ ਲੈ ਕੇ ਪੌੜੀਆਂ ਚੜ੍ਹ ਕੇ ਇੱਕ ਬੈੱਡਰੂਮ ਵਿੱਚ ਲੁਕ ਗਈ ਸੀ ਤੇ ਉਸ ਨੇ ਅੰਦਰੋਂ ਕੁੰਡੀ ਵੀ ਲਾ ਲਈ ਸੀ।


ਮੁਲਜ਼ਮ ਧੰਜਣ ਤੇ ਉਸ ਦੇ ਕੁੜਮ-ਕੁੜਮਣੀ ਇੱਕੋ ਘਰ `ਚ ਰਹਿੰਦੇ ਸਨ। ਧੰਜਣ ਦਾ ਪੁੱਤਰ ਇਹ ਘਟਨਾ ਵਾਪਰਨ ਵੇਲੇ ਕੰਮ `ਤੇ ਗਿਆ ਹੋਇਆ ਸੀ।


ਮਕਤੂਲ ਪਤੀ ਤੇ ਪਤਨੀ ਦੀ ਧੀ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤੇ ਉਸ ਨੇ ਵੇਖਿਆ ਕਿ ਉਸਦੇ ਸਹੁਰੇ ਦੇ ਹੱਥ ਵਿੱਚ ਇੱਕ ਗੰਨ ਸੀ। ਪੁਲਿਸ ਅਨੁਸਾਰ ਮੁਲਜ਼ਮ ਨੇ ਆਪਣੀ ਨੂੰਹ ਨੂੰ ਵੀ ਧਮਕੀ ਦਿੱਤੀ ਸੀ। ਉਹ ਚੀਕਾਂ ਮਾਰਨ ਲੱਗੀ ਤੇ ਸਹੁਰੇ ਨੇ ਆਪਣੀ ਨੂੰਹ ਵੱਲ ਵੀ ਗੰਨ ਤਾਣ ਦਿੱਤੀ ਸੀ।


ਫਿਰ ਧੰਜਣ ਨੇ ਆਪਣੀ ਪਤਨੀ ਨੂੰ ਉੱਥੇ ਸੱਦ ਕੇ ਦੱਸਿਆ ਕਿ ਉਸ ਨੇ ਕੀ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਘਟਨਾ ਸਥਾਨ ਤੋਂ 8 ਕਿਲੋਮੀਟਰ ਦੂਰ ਗ੍ਰਿਫ਼ਤਾਰ ਕੀਤਾ, ਜਦੋਂ ਉਹ ਇੱਕ ਕਾਰ ਡ੍ਰਾਈਵ ਕਰ ਰਿਹਾ ਸੀ। ਉਸ ਦੇ ਹੱਥਾਂ `ਤੇ ਤਦ ਵੀ ਖ਼ੂਨ ਲੱਗਾ ਹੋਇਆ ਸੀ।


ਪੁਲਿਸ ਹੁਣ ਇਹ ਪਤਾ ਲਾਉਣ ਦਾ ਜਤਨ ਕਰ ਰਹੀ ਹੈ ਕਿ ਆਖ਼ਰ ਇਨ੍ਹਾਂ ਕਤਲਾਂ ਦਾ ਅਸਲ ਮਕਸਦ ਕੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:65 yrs Punjabi murdered his son s in laws