ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕਾ ’ਚ ਇੱਕ ਪੰਜਾਬੀ ਨੂੰ ਮਿਲੀ ਮਨੁੱਖੀ ਸਮੱਗਲਿੰਗ ਦੀ ਸਜ਼ਾ

​​​​​​​ਅਮਰੀਕਾ ’ਚ ਇੱਕ ਪੰਜਾਬੀ ਨੂੰ ਮਿਲੀ ਮਨੁੱਖੀ ਸਮੱਗਲਿੰਗ ਦੀ ਸਜ਼ਾ

ਅਮਰੀਕਾ ’ਚ 61 ਸਾਲਾ ਇੱਕ ਭਾਰਤੀ ਨੂੰ ਵਿਦੇਸ਼ੀ ਨਾਗਰਿਕਾਂ ਦੀ ਸਮੱਗਲਿੰਗ ਕਰਨ ਦੇ ਮਾਮਲੇ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਨਾਗਰਿਕਾਂ ਵਿੱਚ ਭਾਰਤੀ ਵੀ ਸ਼ਾਮਲ ਹਨ। ਨਿਆਂ ਵਿਭਾਗ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯਾਦਵਿੰਦਰ ਸਿੰਘ ਸੰਧੂ ਨੇ ਇਸ ਸਾਲ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ ਸੀ ਕਿ ਉਸ ਨੇ 2013 ਤੋਂ 2015 ਦੇ ਵਿਚਕਾਰ ਖ਼ੁਦ ਲਗਭਗ 400 ਵਿਦੇਸ਼ੀਆਂ ਨੂੰ ਗ਼ੈਰ–ਕਾਨੂੰਨੀ ਤਰੀਕੇ ਅਮਰੀਕਾ ਲਿਆਉਣ ਵਿੱਚ ਮਦਦ ਕੀਤੀ ਸੀ।

 

 

ਉਸ ਨੇ ਕਿਹਾ ਕਿ ਮਨੁੱਖੀ ਸਮੱਗਲਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਜਣਿਆਂ ਦੀ ਜਾਨ ਖ਼ਤਰੇ ਵਿੱਚ ਵੀ ਪਈ ਸੀ। ਯਾਦਵਿੰਦਰ ਸਿੰਘ ਸੰਧੂ ਇਸ ਕੰਮ ਲਈ ਯਾਦਵਿੰਦਰ ਸਿਘ ਭਾਂਬਾ, ਭੁਪਿੰਦਰ ਕੁਮਾਰ, ਰਾਜਿੰਦਰ ਸਿੰਘ, ਰਾਬਰਟ ਹਾਵਰਡ ਸਕੌਟ ਤੇ ਐਟਕਿਨਜ਼ ਲਾੱਅਸਨ ਹਾਰਵਰਡ ਆਦਿ ਜਿਹੇ ਆਪਣੇ ਕਈ ਨਾਂਅ ਦੱਸਦਾ ਸੀ।

 

 

ਮੁਲਜ਼ਮ ਯਾਦਵਿੰਦਰ ਸਿੰਘ ਸੰਧੂ ਨੇ ਕਬੂਲ ਕੀਤਾ ਕਿ ਸਾਲ 2013 ਤੋਂ ਡੌਮਿਨੀਕਨ ਰੀਪਬਲਿਕ, ਹੈਤੀ, ਪਿਓਰਟੀ ਰਿਕੋ, ਭਾਰਤ ਤੇ ਹੋਰ ਕਈ ਥਾਵਾਂ ਤੋਂ ਮਨੁੱਖੀ ਸਮੱਗਲਿੰਗ ਦੀ ਸਾਜ਼ਿਸ਼ ਰਚਦ ਵਿੱਚ ਉਸ ਦੀ ਭੂਮਿਕਾ ਸੀ। ਉਸ ਨੇ ਕੈਰੀਬੀਅਨ ਖੇਤਰ ਤੋਂ ਬਾਹਰ ਕੰਮ ਕਰਨ ਵਾਲੇ ਸਾਜ਼ਿਸ਼–ਘਾੜਿਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਸਨ।

 

 

ਲੋਕਾਂ ਨੇ ਭਾਰਤ ਤੋਂ ਅਮਰੀਕਾ ਲਿਜਾਣ ਲਈ 30,000 ਤੋਂ 85,000 ਡਾਲਰ ਤੱਕ ਦਾ ਭੁਗਤਾਨ ਕੀਤਾ ਸੀ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਕਿ ਸਾਲ 2013 ਤੋਂ 2016 ਤੱਕ ਮਨੁੱਖੀ ਸਮੱਗਲਿੰਗ ਨਾਲ ਹੋ ਰਹੀ ਕਮਾਈ ਹੀ ਮੁਲਜ਼ਮ ਦੀ ਆਮਦਨ ਦਾ ਮੁੱਖ ਸਰੋਤ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Punjabi got sentence for Human Smuggling