ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਇੱਕ ਪੰਜਾਬੀ, ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਹੇਠ ਕਾਬੂ

ਅਮਰੀਕਾ `ਚ ਇੱਕ ਪੰਜਾਬੀ, ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਹੇਠ ਕਾਬੂ

ਇੱਕ ਪੰਜਾਬੀ ਕੰਵਰ ਸਰਬਜੀਤ ਸਿੰਘ (51) ਨੂੰ ਇੱਥੇ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਲੋਕਾਂ ਨੂੰ ਅਮਰੀਕੀ ਵੀਜ਼ੇ ਦਿਵਾਉਣ ਲਈ ਕਥਿਤ ਤੌਰ `ਤੇ ਫ਼ੇਸਬੁੱਕ ਤੇ ਵ੍ਹਟਸਐਪ ਜਿਹੇ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਕੀਤੀ ਤੇ ਖ਼ੁਦ ਨੂੰ ਅਮਰੀਕੀ ਇਮੀਗ੍ਰੇਸ਼ਨ ਸੇਵਾ ਦਾ ਅਧਿਕਾਰੀ ਦੱਸਿਆ। ਇੰਝ ਦੱਸ ਕੇ ਉਹ ਕਥਿਤ ਤੌਰ `ਤੇ 2.18 ਲੱਖ ਰੁਪਏ ਤੋਂ ਲੈ ਕੇ 2.91 ਲੱਖ ਰੁਪਏ ਤੱਕ ਦੀ ਸਰਕਾਰੀ ਫ਼ੀਸ ਲੈ ਸਕਦਾ ਸੀ।


ਕੰਵਰ ਸਰਬਜੀਤ ਸਿੰਘ ਨੂੰ ਇਸ ਮਾਮਲੇ `ਚ ਅਦਾਲਤ ਜੇ ਦੋਸ਼ੀ ਕਰਾਰ ਦੇ ਦਿੰਦੀ ਹੈ, ਤਾਂ ਉਸ ਨੂੰ ਵੱਧ ਤੋਂ ਵੱਧ 20 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਤੇ ਇਹ ਸਜ਼ਾ ਸੁਣਾਉਣ ਲਈ 14 ਦਸੰਬਰ ਦਾ ਦਿਨ ਤੈਅ ਕੀਤਾ ਗਿਆ ਹੈ।


ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਇਸ ਵੀਜ਼ਾ ਧੋਖਾਧੜੀ ਤੋਂ ਇਲਾਵਾ ਟੇਨੈਸੀ ਸੂਬੇ `ਚ ਸਾਲ 2012 ਦੌਰਾਨ ਇੱਕ ਕਥਿਤ ਨਿਵੇਸ਼ ਘੁਟਾਲੇ `ਚ ਵੀ ਸ਼ਾਮਲ ਰਿਹਾ ਹੈ। ਤਦ ਉਸ ਨੇ 22 ਨਿਵੇਸ਼ਕਾਂ ਤੋਂ 2.47 ਕਰੋੜ ਰੁਪਏ ਠੱਗੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Punjabi in US guilty of Immigration Fraud