ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਬਟਸਫ਼ੋਰਡ `ਚ ਪੰਜਾਬੀ ਸੈਲਾਨੀ ਦੀ ਵਾਹਨ `ਚੋਂ ਡਿੱਗ ਕੇ ਮੌਤ

ਸੋਹਨ ਸਿੰਘ ਸਿੱਧੂ ਦੀ ਇੱਕ ਪੁਰਾਣੀ ਤਸਵੀਰ

1 / 2ਸੋਹਨ ਸਿੰਘ ਸਿੱਧੂ ਦੀ ਇੱਕ ਪੁਰਾਣੀ ਤਸਵੀਰ

ਉਹ ਪਿੱਕਅਪ ਟਰੱਕ, ਜਿਸ ਵਿੱਚੋਂ ਅਚਾਨਕ ਡਿੱਗ ਕੇ ਪੰਜਾਬੀ ਸੈਲਾਨੀ ਸੋਹਨ ਸਿੰਘ ਸਿੱਧੂ ਦੀ ਮੌਤ ਹੋਈ

2 / 2ਉਹ ਪਿੱਕਅਪ ਟਰੱਕ, ਜਿਸ ਵਿੱਚੋਂ ਅਚਾਨਕ ਡਿੱਗ ਕੇ ਪੰਜਾਬੀ ਸੈਲਾਨੀ ਸੋਹਨ ਸਿੰਘ ਸਿੱਧੂ ਦੀ ਮੌਤ ਹੋਈ

PreviousNext

ਪੰਜਾਬ ਤੋਂ ਸੈਰ ਕਰਨ ਆਏ ਸੈਲਾਨੀ ਸੋਹਨ ਸਿੰਘ ਸਿੱਧੂ ਦੀ ਇੱਕ ਪਿੱਕ-ਅੱਪ ਟਰੱਕ `ਚੋਂ ਡਿੱਗ ਕੇ ਮੌਤ ਹੋ ਗਈ ਹੈ। ਉਹ 65 ਵਰ੍ਹਿਆਂ ਦੇ ਸਨ। ਉਹ ਬੀਤੇ ਅਪ੍ਰੈਲ ਮਹੀਨੇ ਕੈਨੇਡਾ `ਚ ਸੈਰ ਕਰਨ ਆਏ ਸਨ।

ਕੈਨੇਡਾ ਦੇ ਸਰਕਾਰੀ ਟੀਵੀ ਸੀਟੀਵੀ ਵੱਲੋਂ ਪ੍ਰਕਾਸਿ਼ਤ ਮਿਸ਼ੇਰ ਬਰੂਨੋਰੋ ਦੀ ਰਿਪੋਰਟ ਅਨੁਸਾਰ ਦਰਅਸਲ, ਇੱਥੇ ਕੈਨੇਡਾ ਦਿਵਸ ਮੌਕੇ ਪੰਜਾਬੀਆਂ ਦੀ ਇੱਕ ਜੱਥੇਬੰਦੀ ‘ਐਬਟਸਫ਼ੋਰਡ ਇੰਡੋ-ਕੈਨੇਡੀਅਨ ਸੀਨੀਅਰਜ਼ ਸੁਸਾਇਟੀ` ਦੀ ਇੱਕ ਝਾਕੀ ਸੀ। ਇਸ ਜੱਥੇਬੰਦੀ ਨੇ ਕੈਨੇਡਾ `ਚ ਵੱਸਦੇ ਪੰਜਾਬੀਆਂ ਦੀਆਂ ਸਰਗਰਮੀਆਂ ਨੂੰ ਪ੍ਰਦਰਸਿ਼ਤ ਕਰਨ ਲਈ ਕੁਝ ਪਿੱਕਅਪ ਟਰੱਕਾਂ `ਤੇ ਬੈਨਰ ਤੇ ਤਸਵੀਰਾਂ ਆਦਿ ਲਾ ਕੇ ਤਿਆਰੀਆਂ ਕੀਤੀਆਂ ਸਨ। ਸੋਹਨ ਸਿੰਘ ਸਿੱਧੂ ਵੀ ਅਜਿਹੇ ਇੱਕ ਪਿੱਕਅਪ ਟਰੱਕ `ਤੇ ਸਵਾਰ ਸਨ।

ਜਦੋਂ ਝਾਕੀਆਂ (ਪਰੇਡ) ਦਾ ਇਹ ਪ੍ਰੋਗਰਾਮ ਚੱਲ ਰਿਹਾ ਸੀ, ਤਦ ਕਿਸੇ ਝਟਕੇ ਨਾਲ ਉਹ ਵਾਹਨ `ਚੋਂ ਹੇਠਾਂ ਡਿੱਗ ਪਏ ਤੇ ਉਹੀ ਪਿੱਕਅਪ ਦਾ ਪਹੀਆ ਉਨ੍ਹਾਂ ਦੇ ਉੱਪਰੋਂ ਨਿੱਕਲ ਗਿਆ।

ਇਸ ਘਟਨਾ ਦੇ ਚਸ਼ਮਦੀਦ ਜੌਨ ਵੌਬਰਜ਼ ਨੇ ਦੱਸਿਆ ਕਿ ਨੇੜੇ ਹੀ ਐਮਰਜੈਂਸੀ ਵਾਹਨ ਵੀ ਮੌਜੂਦ ਸਨ। ਇਸੇ ਲਈ ਉਨ੍ਹਾਂ ਨੂੰ ਤੁਰੰਤ ਇੱਕ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਂਦਾ ਗਿਆ।

ਐਬਟਸਫ਼ੋਰਡ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਝਾਕੀਆਂ ਦਾ ਇਹ ਪ੍ਰੋਗਰਾਮ ਖ਼ਤਮ ਹੋਣ ਵਾਲਾ ਸੀ ਕਿ ਸੋਹਨ ਸਿੰਘ ਸਿੱਧੂ ਅਚਾਨਕ ਆਪਣੇ ਵਾਹਨ `ਚੋਂ ਡਿੱਗ ਪਏ।

ਸੋਹਨ ਸਿੰਘ ਸਿੱਧੂ ਐਬਟਸਫ਼ੋਰਡ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਠਹਿਰੇ ਹੋਏ ਸਨ। ਉਸ ਗੁਰੂਘਰ ਦੀ ਸੰਗਤ ਨੇ ਇਸ ਹਾਦਸੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖ਼ਾਲਸਾ ਦੀਵਾਨ ਸੁਸਾਇਟੀ ਦੇ ਜਤਿੰਦਰ ਗਿੱਲ ਨੇ ਦੱਸਿਆ ਕਿ ਐਬਟਸਫ਼ੋਰਡ ਦੇ ਸਮੂਹ ਪੰਜਾਬੀ ਇਸ ਘਟਨਾ ਤੋਂ ਡਾਢੇ ਦੁਖੀ ਹਨ।

ਇੱਥੇ ਵਰਨਣਯੋਗ ਹੈ ਕਿ ਕੈਨੇਡਾ ਦੇ ਧੁਰ ਪੱਛਮ `ਚ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰਾਂ ਸਰੀ ਤੇ ਐਬਟਸਫ਼ੋਰਡ `ਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Punjabi tourist died in Abbotsford accident