ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ‘ਆਪ` ਦੀਆਂ ਦੋ ਇਕਾਈਆਂ ਕਾਇਮ, ਖਹਿਰਾ ਧੜਾ ਰੱਖਿਆ ਲਾਂਭੇ

ਅਮਰੀਕਾ `ਚ ‘ਆਪ` ਦੀਆਂ ਦੋ ਇਕਾਈਆਂ ਕਾਇਮ, ਖਹਿਰਾ ਧੜਾ ਰੱਖਿਆ ਲਾਂਭੇ

--  ਆਮ ਆਦਮੀ ਪਾਰਟੀ ਦੇ ਛੇ ਨਵੇਂ ਯੂਥ ਵਿੰਗ ਜਿ਼ਲ੍ਹਾ ਪ੍ਰਧਾਨਾਂ ਦੇ ਨਾਂਅ ਐਲਾਨੇ

 

ਆਮ ਆਦਮੀ ਪਾਰਟੀ (ਆਪ) ਨੇ ਅਮਰੀਕਾ `ਚ ਆਪਣੀਆਂ ਦੋ ਕਮੇਟੀਆਂ ਕਾਇਮ ਕੀਤੀਆਂ ਹਨ ਪਰ ਇਨ੍ਹਾਂ ਦੋਵਾਂ `ਚੋਂ ਬਾਗ਼ੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਮਰਥਕ ਪੂਰੀ ਤਰ੍ਹਾਂ ਲਾਂਭੇ ਰਹੇ ਹਨ ਜਾਂ ਉਨ੍ਹਾਂ ਨੂੰ ਲਾਂਭੇ ਰੱਖਿਆ ਗਿਆ ਹੈ। ਪਾਰਟੀ ਨੇ ਇਹ ਕਦਮ ਵਿਦੇਸ਼ `ਚ ਆਪਣੀ ਹਮਾਇਤ ਦੇ ਆਧਾਰ ਨੂੰ ਕੁਝ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਹੈ।


ਇੱਕ ਕਮੇਟੀ ਅਮਰੀਕਾ ਦੇ ਪੂਰਬੀ ਕੰਢੇ ਲਈ ਅਤੇ ਦੂਜੀ ਪੱਛਮੀ ਕੰਢੇ ਲਈ ਕਾਇਮ ਕੀਤੀ ਗਈ ਹੈ। ਇਨ੍ਹਾਂ ਦੋਵਾਂ ਕਮੇਟੀਆਂ ਦਾ ਗਠਨ ਪਾਰਟੀ ਦੇ ਗਲੋਬਲ ਕਨਵੀਨਰ ਪ੍ਰਿਥਵੀ ਰੈਡੀ ਨੇ ਕੀਤਾ ਹੈ। ਤਿੰਨ ਮਹੀਨੇ ਪਹਿਲਾਂ ਪਾਰਟੀਆਂ ਦੀਆਂ ਵਿਦੇਸ਼ੀ ਜੱਥੇਬੰਦਕ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਸਨ।


ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕਮੇਟੀਆਂ ਆਮ ਆਦਮੀ ਪਾਰਟੀ ਨੇ ਅਮਰੀਕਾ `ਚ ਮੌਜੂਦ ਆਪਣੇ ਹਮਾਇਤੀਆਂ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਹੀ ਕਾਇਮ ਕੀਤੀਆਂ ਗਈਆਂ ਹਨ।


ਦੋਵੇਂ ਕਮੇਟੀਆਂ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਹੈ। ਇਨ੍ਹਾਂ ਦੇ 23 ਮੈਂਬਰ ਹਨ; ਜਿਨ੍ਹਾਂ ਵਿੱਚ ਬੋਸਟਨ, ਨਿਊ ਯਾਰਕ, ਨਿਊ ਜਰਸੀ, ਡੈਲਸ, ਵਾਸਿ਼ੰਗਟਨ, ਕੈਲੀਫ਼ੋਰਨੀਆ, ਸੈਕਰਾਮੈਂਟੋ, ਲਾਸ ਏਂਜਲਸ ਅਤੇ ਯੂਬਾ ਸਿਟੀ ਦੇ ਐੱਨਆਰਆਈ ਪੰਜਾਬੀ ਸ਼ਾਮਲ ਹਨ।


ਜਿਹੜੇ ਵੀ ਆਗੂ ਪਹਿਲਾਂ ਸ੍ਰੀ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਡਟਦੇ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਕਮੇਟੀਆਂ `ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਸ੍ਰੀ ਰੈਡੀ ਨਾਲ ਸੰਪਰਕ ਕਰਨ ਦੇ ਜਤਨ ਕਈ ਵਾਰ ਕੀਤੇ ਗਏ ਪਰ ਅਜਿਹਾ ਸੰਭਵ ਨਾ ਹੋ ਸਕਿਆ।


ਸ੍ਰੀ ਰੈਡੀ ਨੂੰ ਅਗਸਤ 2018 `ਚ ਆਮ ਆਦਮੀ ਪਾਰਟੀ ਦੇ ਓਵਰਸੀਜ਼ ਕਨਵੀਨਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪਾਰਟੀ ਦੀਆਂ ਅਮਰੀਕਾ, ਕੈਨੇਡਾ, ਨਿਊ ਜ਼ੀਲੈਂਡ, ਇੰਗਲੈਂਡ, ਜਰਮਨੀ ਤੇ ਕੁਝ ਹੋਰ ਦੇਸ਼ਾਂ ਦੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਸਨ। ਅਜਿਹਾ ਕਦਮ ਪਾਰਟੀ ਅੰਦਰ ਚੱਲ ਰਹੇ ਵਿਵਾਦ ਕਾਰਨ ਚੁੱਕਿਆ ਗਿਆ ਸੀ।


ਆਮ ਆਦਮੀ ਪਾਰਟੀ ਦੇ ਕਈ ਸਾਬਕਾ ਐੱਨਆਰਆਈ ਅਹੁਦੇਦਾਰਾਂ ਨੇ ਇਹ ਦੋਵੇਂ ਕਮੇਟੀਆਂ ਕਾਇਮ ਕਰਨ ਤੇ ਸ੍ਰੀ ਖਹਿਰਾ ਦੇ ਸਮਰਥਕਾਂ ਨੂੰ ਉਨ੍ਹਾਂ ਕਮੇਟੀਆਂ `ਚੋਂ ਬਾਹਰ ਰੱਖਣ ਦੀ ਆਲੋਚਨਾ ਕੀਤੀ ਹੈ। ਸ੍ਰੀ ਖਹਿਰਾ ਤੇ ਉਨ੍ਹਾਂ ਦੇ ਸੱਤ ਹੋਰ ਬਾਗ਼ੀ ਸਾਥੀ ਵਿਧਾਇਕ ਪਾਰਟੀ ਦੀ ਪੰਜਾਬ ਇਕਾਈ ਵਿੱਚ ਖ਼ੁਦਮੁਖ਼ਤਿਆਰੀ ਦੀ ਮੰਗ ਕਰ ਰਹੇ ਹਨ।


ਆਮ ਆਦਮੀ ਪਾਰਟੀ ਦੇ ਮੌਜੂਦਾ ਧੜੇ ਅਤੇ ਬਾਗ਼ੀ ਧੜੇ ਦੋਵਾਂ ਵੱਲੋਂ ਹੀ ਭਾਰੀ ਸਮਰਥਨ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ਸੰਪਰਕ ਕੀਤੇ ਜਾਣ `ਤੇ ਸ੍ਰੀ ਸੁਖਪਾਲ ਸਿੰਘ ਖਹਿਰਾਨੇ ਕਿਹਾ ਕਿ ਵਿਦੇਸ਼ਾਂ `ਚ ਆਮ ਆਦਮੀ ਪਾਰਟੀ ਆਪਣਾ ਆਧਾਰ ਹੁਣ ਗੁਆ ਬੈਠੀ ਹੈ। ‘ਹੁਣ ਉਨ੍ਹਾਂ ਦੇ ਤਾਨਾਸ਼ਾਹੀ ਤੇ ਗ਼ੈਰ-ਜਮਹੂਰੀ ਫ਼ੈਸਲਿਆਂ ਕਾਰਨ ਉਨ੍ਹਾਂ ਦੀ ਹੋਂਦ ਵਿਦੇਸ਼ਾਂ `ਚ ਨਹੀਂ ਬਚੀ ਹੈ।`


ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਨੇ ਛੇ ਨਵੇਂ ਯੂਥ ਵਿੰਗ ਜਿ਼ਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਯੁਥ ਵਿੰਗ ਦੇ ਇੰਚਾਰਜ ਤੇ ਵਿਧਾਇਕ ਗੁਰਮੀਤ ਸਿੰਘ ਮੀਤ ਨੇ ਦੱਸਿਆ ਕਿ ਹਰਮਨਦੀਪ ਸਿੰੰਘ ਹੁੰਦਲ ਨੂੰ ਮੋਹਾਲੀ, ਜਸਬੀਰ ਸਿੰਘ ਨੂੰ ਪਟਿਆਲਾ-ਦਿਹਾਤੀ, ਅਮੂਲਿਆ ਸਿੰਘ ਨੂੰ ਫ਼ਰੀਦਕੋਟ, ਰਾਮ ਕੁਮਾਰ ਨੂੰ ਰੋਪੜ, ਵੇਦ ਪ੍ਰਕਾਸ਼ ਬਬਲੂ ਨੂੰ ਅੰਮ੍ਰਿਤਸਰ-ਸ਼ਹਿਰੀ ਅਤੇ ਮਨਦੀਪ ਸਿੰਘ ਅਟਵਾਲ ਨੂੰ ਨਵਾਂ ਸ਼ਹਿਰ ਜਿ਼ਲ੍ਹਿਆਂ ਦੇ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP sets up 2 units in US Khaira supporters out